ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਫਰਵਰੀ
ਥਾਣਾ ਹੈਬੋਵਾਲ ਦੀ ਪੁਲੀਸ ਨੇ ਦੁਸਾਂਝ ਕਲਾਂ ਜੱਸੀਆਂ ਵਾਸੀ ਹਰਦਿਆਲ ਚੰਦ ਨੂੰ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ ਜਿਸ ਵੱਲੋਂ ਆਪਣੀ ਪਤਨੀ ਉੱਪਰ ਤੇਜ਼ਾਬ ਡੋਲ੍ਹ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਿੰਡ ਚੱਕ ਕਲਾਂ ਵਾਸੀ ਦਲਜੀਤ ਸਿੰਘ ਦੀ ਲੜਕੀ ਅਮਨਦੀਪ ਕੌਰ ਨੇ ਦੱਸਿਆ ਹੈ ਕਿ ਉਸ ਦਾ ਵਿਆਹ ਹਰਦਿਆਲ ਚੰਦ ਨਾਲ ਹੋਇਆ ਸੀ ਜੋ ਕਿ ਵਿਆਹ ਤੋਂ ਬਾਅਦ ਹੀ ਉਸਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ। ਬੀਤੀ ਸ਼ਾਮ ਜਦੋਂ ਉਹ ਘਰ ਵਿੱਚ ਸੀ ਤਾਂ ਨਸ਼ੇ ਦੀ ਹਾਲਤ ਵਿੱਚ ਆਏ ਹਰਦਿਆਲ ਚੰਦ ਨੇ ਬਾਥਰੂਮ ਵਿੱਚ ਪਈ ਤੇਜ਼ਾਬ ਦੀ ਬੋਤਲ ਚੁੱਕ ਕੇ ਉਸ ਉੱਪਰ ਡੋਲ ਦਿੱਤੀ, ਜਿਸ ਨਾਲ ਉਹ ਝੁਲਸ ਗਈ।