ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਅਪਰੈਲ
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਬੇਅਬਦੀ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪਿੰਡ ਬ੍ਰਾਹਮਣ ਮਾਜਰਾ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਬ੍ਰਾਹਮਣ ਮਾਜਰਾ ਦਾ ਪ੍ਰਧਾਨ ਹੈ। ਸਵੇਰ ਸਮੇਂ ਪਿੰਡ ਦੀਆਂ ਬੀਬੀਆਂ ਅਤੇ ਮੋਹਤਬਰਾਂ ਨਾਲ ਗੁਰਦੁਆਰੇ ਅੰਦਰ ਸਫ਼ਾਈ ਕਰਵਾ ਰਿਹਾ ਸੀ ਤਾਂ ਹਰਦੀਪ ਕੁਮਾਰ ਉਰਫ਼ ਹੈਪੀ ਵਾਸੀ ਪਾਂਡੇ ਦੀ ਕਲੋਨੀ ਪਿੰਡ ਬ੍ਰਾਹਮਣ ਮਾਜਰਾ ਜੋ ਗੇਟ ਦੇ ਬਾਹਰ ਨੰਗੇ ਸਿਰ ਤੇ ਪੈਰਾਂ ਵਿੱਚ ਜੁੱਤੀ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਅਤੇ ਨਿਸ਼ਾਨ ਸਾਹਿਬ ਦੀ ਪਰਿਕਰਮਾ ਨੂੰ ਆਪਣੀ ਪੈਰਾਂ ਵਿੱਚ ਪਾਈ ਜੁੱਤੀ ਸਮੇਤ ਪੈਰ ਮਾਰਿਆ।