ਜੈਪੁਰ, 4 ਮਈ
ਰਾਜਸਥਾਨ ਵਿੱਚ ਸਵਾਈਨ ਫਲੂ ਅਤੇ ਲੈਪਟੋਸਪਾਇਰੋਸਿਸ ਦੇ ਮਾਮਲਿਆਂ ਦੇ ਕਾਰਨ ਸਿਹਤ ਅਧਿਕਾਰੀ ਰਾਜ ਪੱਧਰੀ ਮੀਟਿੰਗਾਂ ਕਰ ਰਹੇ ਹਨ। ਰਾਜਸਥਾਨ ਦੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜੈਪੁਰ ਵਿੱਚ ਸਵਾਈਨ ਫਲੂ ਦੇ 17 ਅਤੇ ਸ੍ਰੀਗੰਗਾਨਗਰ ਵਿੱਚ 21 ਸਰਗਰਮ ਮਾਮਲੇ ਹਨ। ਰਾਜਸਥਾਨ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਕਿਹਾ, ‘ਕੱਲ੍ਹ 424 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ ਸਿਰਫ਼ 7 ਟੈਸਟ ਪਾਜ਼ੇਟਿਵ ਆਏ ਹਨ। ਇਹ ਸਾਰੇ 7 ਮਾਮਲੇ ਹਲਕੇ ਹਨ ਅਤੇ ਉਨ੍ਹਾਂ ਦਾ ਘਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਸੂਬਾ ਪੱਧਰੀ ਮੀਟਿੰਗਾਂ ਚੱਲ ਰਹੀਆਂ ਹਨ। ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਯਾਤਰਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਲੈਪਟੋਸਪਾਇਰੋਸਿਸ ਚੂਹਿਆਂ ਦੇ ਪਿਸ਼ਾਬ ਨਾਲ ਫੈਲਦਾ ਹੈ। 10 ਜ਼ਿਲ੍ਹਿਆਂ ਵਿੱਚ ਇਸਦਾ ਪ੍ਰਭਾਵ ਦੇਖਿਆ ਗਿਆ ਹੈ। ਇੱਥੇ 32 ਕੇਸ ਹਨ ਅਤੇ ਕੋਈ ਮੌਤ ਨਹੀਂ ਹੋਈ ਹੈ।