ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਸਤੰਬਰ
ਪੰਜਾਬ ਸਕੂਲ ਖੇਡਾਂ ਦੇ ਅੰਤਰਗਤ ਜ਼ਿਲ੍ਹਾ ਸਕੂਲ ਖੇਡਾਂ ’ਚ ਸਥਾਨਕ ਡੀਏਵੀ ਸਕੂਲ ਦੀਆਂ ਖਿਡਾਰਨਾਂ ਨੇ ਅਰਚਰੀ (ਤੀਰਅੰਦਾਜ਼ੀ) ’ਚ ਵਧੀਆ ਪ੍ਰਦਰਸ਼ਨ ਕੀਤਾ। ਅੰਡਰ-14 ਅਨੁਸ਼ਕਾ ਸ਼ਰਮਾ ਨੇ ਇੰਡੀਅਨ ਰਾਊਂਡ ਅਰਚਰੀ 30 ਮੀਟਰ ’ਚ ਸੋਨ ਤਗ਼ਮਾ ਪ੍ਰਾਪਤ ਕੀਤਾ ਅਤੇ 20 ਮੀਟਰ ਵਾਲੇ ਰਾਊਂਡ ’ਚ ਵੀ ਉਸਨੇ ਸੋਨ ਤਗ਼ਮਾ ਪ੍ਰਾਪਤ ਕਰਕੇ ਓਵਰ ਆਲ ਗੋਲਡ ਮੈਡਲ ’ਤੇ ਆਪਣਾ ਕਬਜ਼ਾ ਜਮਾਉਂਦੇ ਹੋਏ ਕੁੱਲ ਤਿੰਨ ਸੋਨ ਤਗ਼ਮੇ ਪ੍ਰਾਪਤ ਕੀਤੇ। ਅੰਡਰ-17 ਕੁੜੀਆਂ ’ਚ ਨੂਰ ਸ਼ਰਮਾ ਨੇ ਅਰਚਰੀ ਕਪਾਉਂਡ ਰਾਊਂਡ 50 ਮੀਟਰ ’ਚ ਛੇ ਰਾਊਂਡ ਖੇਡਦੇ ਹੋਏ ਸਭ ਤੋਂ ਵੱਧ ਅੰਕ ਲੈ ਕੇ ਸੋਨ ਤਗ਼ਮਾ ਪ੍ਰਾਪਤ ਕੀਤਾ। ਅੰਡਰ-17 ਗਰੁੱਪ ’ਚ ਰੀਆ ਅਰਚਰੀ ਰੀਕਰਵ ਰਾਊਂਡ ’ਚ 60 ਮੀਟਰ ਦੂਰੀ ’ਤੇ ਤੀਰ ਦਾ ਨਿਸ਼ਾਨਾ ਲਗਾਉਂਦੇ ਹੋਏ 6 ਰਾਊਂਡਾਂ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਸੋਨ ਤਗ਼ਮਾ ਜਿੱਤਿਆ ਤੇ ਓਵਰਆਲ ਗੋਲਡ ਮੈਡਲ ’ਤੇ ਵੀ ਆਪਣਾ ਕਬਜ਼ਾ ਜਮਾਇਆ। ਸਕੂਲ ਪਹੁੰਚਣ ’ਤੇ ਤਿੰਨਾਂ ਖਿਡਾਰਨਾਂ ਦਾ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਵੱਲੋ ਸਵਾਗਤ ਕੀਤਾ ਗਿਆ।