ਪੱਤਰ ਪ੍ਰੇਰਕ
ਮਾਛੀਵਾੜਾ, 5 ਜੁਲਾਈ
ਪਿੰਡ ਬੁਰਜ ਪੱਕਾ ਵਿੱਚ ਬਾਬਾ ਦੀਨੇ ਸ਼ਾਹ ਦੀ ਯਾਦ ਵਿੱਚ ਸਾਲਾਨਾ ਮੇਲਾ ਅਤੇ ਦੰਗਲ ਮੇਲਾ ਕਰਵਾਇਆ ਗਿਆ। ਇਸ ਦੋ ਰੋਜ਼ਾ ਮੇਲੇ ਦੌਰਾਨ ਬਾਬਾ ਦੀਨੇ ਸ਼ਾਹ ਦੀ ਮਜ਼ਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਮੁੱਖ ਸੇਵਾਦਾਰ ਬਾਬਾ ਸੁਖਜੀਤ ਸਿੰਘ ਚੀਨਾ ਅਤੇ ਸੰਗਤਾਂ ਵੱਲੋਂ ਨਿਭਾਈ ਗਈ। ਮੇਲੇ ਦੇ ਪਹਿਲੇ ਦਿਨ ਕੱਵਾਲ ਰਮੇਸ਼ ਰੰਗੀਲਾ ਬਲਾਚੌਰ ਅਤੇ ਪ੍ਰੇਮ ਕੱਵਾਲ ਪਨਾਮ ਵਾਲਿਆਂ ਨੇ ਸੂਫ਼ੀਆਨਾ ਮਹਿਫ਼ਲ ਸਜਾਈ।
ਮੇਲੇ ਦੇ ਦੂਸਰੇ ਦਿਨ ਕੁਸ਼ਤੀ ਦੰਗਲ ਵਿੱਚ 100 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਝੰਡੀ ਦੀ ਕੁਸ਼ਤੀ ਰਵੀ ਰੌਣੀ ਤੇ ਸੁੱਖ ਮੰਡ ਚੌਂਤਾ ਵਿਚਕਾਰ ਬੜੀ ਜ਼ੋਰ ਅਜਮਾਇਸ਼ ਤੋਂ ਬਾਅਦ ਬਰਾਬਰ ਰਹੀ ਜਦਕਿ ਦੂਸਰੀ ਕੁਸ਼ਤੀ ਵਿੱਚ ਤਾਲਬ ਫਲਾਹੀ ਨੇ ਗੱਗੂ ਫਗਵਾੜਾ ਨੂੰ ਹਰਾਇਆ। ਹੋਰਨਾਂ ਕੁਸ਼ਤੀਆਂ ਵਿੱਚ ਜਸ਼ਨ ਬੁਰਜ ਪੱਕਾ ਨੇ ਹੈਪੀ ਮੁਕੰਦਪੁਰ ਨੂੰ ਅਤੇ ਛੋਟੇ ਬੱਚਿਆਂ ਦੀ ਕੁਸ਼ਤੀਆਂ ਵਿੱਚ ਸੁਰਿੰਦਰ ਸਿੰਘ ਮਾਨਵ ਮਾਛੀਵਾੜਾ ਨੇ ਲੱਲਾ ਦੋਰਾਹਾ ਨੂੰ ਹਰਾਇਆ। ਮੇਲੇ ਵਿੱਚ ਜੇਤੂ ਪਹਿਲਵਾਨਾਂ ਨੂੰ ਬਾਬਾ ਸੁਖਜੀਤ ਸਿੰਘ ਚੀਨਾ, ਬਾਬਾ ਦੀਪਾ ਫਲਾਹੀ ਵਾਲੇ, ਸੀਨੀਅਰ ਕਾਂਗਰਸੀ ਆਗੂ ਰਾਜਵੰਤ ਸਿੰਘ ਕੂੰਨਰ, ਸੁਖਵਿੰਦਰ ਸਿੰਘ ਬਿੱਟੂ ਖੰਨਾ, ਕਾਲਾ ਪਹਿਲਵਾਨ, ਬਲਜੀਤ ਸਿੰਘ ਪੰਚ, ਮੁਲਖਰਾਜ ਪਹਿਲਵਾਨ, ਜਰਨੈਲ ਸਿੰਘ ਮਾਨ, ਵਿਕਰਮ ਸਿੰਘ, ਬਹਾਦਰ ਸਿੰਘ, ਜਸਵੀਰ ਸਿੰਘ, ਰਣਜੋਤ ਸਿੰਘ, ਗੁਰਬਚਨ ਸਿੰਘ, ਬਾਬਾ ਬੱਬੀ ਸ਼ਾਹ, ਹੁਸ਼ਿਆਰ ਸਿੰਘ, ਜਗਰੂਪ ਸਿੰਘ, ਜਗਰੂਪ ਸਿੰਘ ਮਾਨ, ਲਾਭ ਸਿੰਘ ਕੰਗ, ਗੁਰਪਾਲ ਸਿੰਘ, ਸਤਪਾਲ ਸਿੰਘ, ਸਰਦਾਰਾ ਸਿੰਘ, ਗੁਰਮੁੱਖ ਸਿੰਘ ਟਾਂਡਾ ਕਾਲੀਆ ਤੇ ਮੋਹਣ ਲੱਖੋਵਾਲ ਆਦਿ ਨੇ ਸਨਮਾਨਿਤ ਕੀਤਾ। ਇਸ ਮੌਕੇ ਆਈਆਂ ਸੰਗਤਾਂ ਲਈ ਅਤੁੱਟ ਲੰਗਰ ਅਤੇ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਗਈ। ਸਮੁੱਚੇ ਮੇਲੇ ਦੀ ਕਾਰਵਾਈ ਅਮਨ ਸਿੰਘ ਖੇੜੀ ਨੇ ਨਿਭਾਈ।