ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਅਗਸਤ
ਅੱਜ ਇਥੋਂ ਦੇ ਰਤਨਹੇੜੀ ਅਤੇ ਲਲਹੇੜੀ ਰੋਡ ਵਿਚਕਾਰ ਲਾਈਨਾਂ ਕੋਲ ਜਦੋਂ ਝਾੜੀਆਂ ਵਿੱਚ ਪਏ ਇਕ ਥੈਲੇ ਵਿੱਚ ਆਮ ਲੋਕਾਂ ਨੇ ਮਰਿਆ ਪਸ਼ੂ ਦੇਖਿਆ ਤਾਂ ਰੌਲਾ ਪੈ ਗਿਆ ਕਿ ਕਿਸੇ ਨੇ ਗਾਂ ਨੂੰ ਮਾਰ ਕੇ ਲਾਸ਼ ਥੈਲੇ ਵਿਚ ਪਾ ਕੇ ਸੁੱਟ ਦਿੱਤਾ ਹੈ। ਐੱਸਐੱਚਓ ਕੁਲਵਿੰਦਰ ਸਿੰਘ ਅਤੇ ਡੀਐੱਸਪੀ ਵਿਲੀਅਮ ਜੈਜ਼ੀ ਭਾਰੀ ਪੁਲੀਸ ਫੋਰਸ ਨਾਲ ਪੁੱਜੇ, ਦੂਜੇ ਪਾਸੇ ਸ਼ਿਵ ਸੈਨਾ ਦੇ ਨੇਤਾ ਅਵਤਾਰ ਮੋਰੀਆ, ਲਲਿਤ ਕੁਮਾਰ, ਅਨੁਜ ਗੁਪਤਾ ਪੁੱਜੇ। ਜਦੋਂ ਬੈਗ ਖੋਲ੍ਹਿਆ ਤਾਂ ਉਸ ਵਿਚੋਂ ਬਿਨਾਂ ਸਿਰ ਦੇ ਮੱਝ ਦਾ ਕਟਰੂ ਮਿਲਿਆ। ਡੀਐੱਸਪੀ ਜੈਜ਼ੀ ਨੇ ਕਿਹਾ ਕਿ ਸ਼ਿਵ ਸੈਨਾ ਆਗੂਆਂ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ।