ਮਾਛੀਵਾੜਾ: ਪੁਲੀਸ ਨੇ 95 ਗ੍ਰਾਮ ਅਫ਼ੀਮ ਸਮੇਤ ਹਰਮਿੰਦਰ ਸਿੰਘ ਵਾਸੀ ਮਾਛੀਵਾੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਪ੍ਰਤਾਪ ਸਿੰਘ ਵੱਲੋਂ ਪੁਲੀਸ ਪਾਰਟੀ ਸਮੇਤ ਸਮਰਾਲਾ ਰੋਡ ’ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਕ ਵਿਅਕਤੀ ਗੜ੍ਹੀ ਨਹਿਰ ਪੁਲ ਵੱਲੋਂ ਮਾਛੀਵਾੜਾ ਵੱਲ ਪੈਦਲ ਆ ਰਿਹਾ ਸੀ ਜੋ ਪੁਲੀਸ ਨੂੰ ਦੇਖ ਕੇ ਸ਼ੱਕੀ ਹਾਲਤ ’ਚ ਮੁੜਨ ਲੱਗਿਆ। ਉਸ ਨੂੰ ਕਾਬੂ ਕਰਨ ’ਤੇ ਉਸ ਦੀ ਪਛਾਣ ਹਰਮਿੰਦਰ ਸਿੰਘ ਵਜੋਂ ਹੋਈ। ਪੁਲੀਸ ਵੱਲੋਂ ਤਲਾਸ਼ੀ ਦੌਰਾਨ ਉਸ ਕੋਲੋਂ 95 ਗ੍ਰਾਮ ਅਫ਼ੀਮ ਵੀ ਬਰਾਮਦ ਕੀਤੀ ਗਈ ਜਿਸ ’ਤੇ ਉਸ ਖਿਲਾਫ਼ ਮਾਛੀਵਾੜਾ ਥਾਣਾ ’ਚ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ