ਲੁਧਿਆਣਾ: ਇਥੇ ਡਾਇਰੈਕਟਰ ਜਨਰਲ ਟਰੇਨਿੰਗ (ਡੀਜੀਟੀ) ਅਤੇ ਨੈਸ਼ਨਲ ਇੰਸਟੀਚਿਊਟ ਆਫ ਐਂਟਰਪ੍ਰਨਿਓਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟ ਵੱਲੋਂ ਰਾਸ਼ਟਰੀ ਹੁਨਰ ਸਿਖਲਾਈ ਸੰਸਥਾ, ਲੁਧਿਆਣਾ ਵਿੱਚ ਆਈਟੀਆਈ ਸਿਖਲਾਈ ਅਧਿਕਾਰੀਆਂ ਲਈ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਕੁੱਲ 24 ਟਰੇਨਰਾਂ ਨੇ ਪੰਜਾਬ ਦੀਆਂ ਵੱਖ-ਵੱਖ ਆਈਟੀਆਈਜ਼ ਤੋਂ ਸਿਖਲਾਈ ਪ੍ਰਾਪਤ ਕੀਤੀ। ਇਸ ਪ੍ਰੋਗਰਾਮ ਵਿੱਚ ਰੀਜ਼ਨਲ ਡਾਇਰੈਕਟੋਰੇਟ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਨਿਓਰਸ਼ਿਪ ਦੇ ਡਿਪਟੀ ਡਾਇਰੈਕਟਰ ਪੀ. ਤਿਲਾਂਬੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਡੀਜੀਟੀ ਦੇਸ਼ ਵਿੱਚ ਨੌਜਵਾਨਾਂ ਨੂੰ ਹੁਨਰਮੰਦ ਕਾਮਿਆਂ ਵਜੋਂ ਤਿਆਰ ਕਰ ਰਿਹਾ ਹੈ। ਉਨ੍ਹਾਂ ਦਾ ਉਦੇਸ਼ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ, ਜਿਸ ਲਈ ਸੰਸਥਾ ਕੰਮ ਕਰ ਰਹੀ ਹੈ। -ਖੇਤਰੀ ਪ੍ਰਤੀਨਿਧ