ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 24 ਦਸੰਬਰ
ਪਿੰਡ ਮਡਿਆਣੀ ਕਲਾਂ ਦੇ ਅਮਰੀਕਾ ਵੱਸਦੇ ਪਰਵਾਸੀ ਪੰਜਾਬੀ ਦੀ ਕੋਠੀ ਵਿੱਚ ਮਹਿੰਦੀ ਲਾਉਣ ਦੇ ਬਹਾਨੇ ਸੱਦ ਕੇ ਵਿਆਹੁਤਾ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ’ਚ ਪੰਜਵੇਂ ਮੁਲਜ਼ਮ ਜਸਕਰਨ ਸਿੰਘ ਉਰਫ਼ ਜੱਸ ਉਰਫ਼ ਮਨੀ ਨੂੰ ਵੀ ਦਾਖਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਦਾਖਾ ਦੇ ਮੁਖੀ ਪ੍ਰੇਮ ਸਿੰਘ ਅਨੁਸਾਰ ਥਾਣੇਦਾਰ ਜਰਨੈਲ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਜਸਕਰਨ ਸਿੰਘ ਨੂੰ ਲੁਧਿਆਣਾ-ਫ਼ਿਰੋਜ਼ਪੁਰ ਰੋਡ ਤੋਂ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਮੁੜ ਫ਼ਰਾਰ ਹੋਣ ਦੀ ਕੋਸ਼ਿਸ਼ ਵਿੱਚ ਸੀ। ਜਸਕਰਨ ਸਿੰਘ ਨੇ ਹੀ ਲੁਧਿਆਣਾ ਦੀ ਰਹਿਣ ਵਾਲੀ ਵਿਆਹੁਤਾ ਲੜਕੀ ਨੂੰ ਆਪਣੀ ਰਿਸ਼ਤੇਦਾਰ ਨੂੰ ਸ਼ਿੰਗਾਰਨ ਦੇ ਬਹਾਨੇ ਸੱਦ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।