ਨਿੱਜੀ ਪੱਤਰ ਪ੍ਰੇਰਕ
ਲੁਧਿਆਣ, 21 ਅਕਤੂਬਰ
ਥਾਣਾ ਡਾਬਾ ਦੀ ਪੁਲੀਸ ਵੱਲੋਂ ਸ਼ਰਾਬੀ ਹਾਲਤ ਵਿੱਚ ਇੱਕ ਮਾਂ-ਪੁੱਤਰ ਦੀ ਕੁੱਟ ਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਮਹਾਂ ਸਿੰਘ ਨਗਰ ਡਾਬਾ ਲੁਹਾਰਾ ਰੋਡ ਵਾਸੀ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਦੋਸਤ ਸੋਮਾ ਸਿੰਘ ਰਾਤ ਸਮੇਂ ਸ਼ਰਾਬੀ ਹਾਲਤ ਵਿੱਚ ਉਸ ਕੋਲ ਆਇਆ ਅਤੇ ਪਿੱਠ ਪਿੱਛੇ ਗਾਲਾਂ ਕੱਢਣ ਦਾ ਦੋਸ਼ ਲਗਾ ਕੇ ਉਸ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ ਅਤੇ ਖਿੱਚ-ਧੂਹ ਕਰਕੇ ਚਪੇੜਾਂ ਮਾਰੀਆਂ। ਉਸ ਨੇ ਘਰ ਬਾਹਰ ਆ ਕੇ ਕਿਸੇ ਤਿੱਖੀ ਚੀਜ਼ ਨਾਲ ਉਸ ’ਤੇ ਵਾਰ ਕੀਤਾ, ਉਸ ਦੀ ਮਾਤਾ ਸਵਰਨਜੀਤ ਕੌਰ(57) ਦੇ ਲੱਗਿਆ ਅਤੇ ਉਹ ਧਮਕੀਆਂ ਦਿੰਦਾ ਹੋਇਆ ਭੱਜ ਗਿਆ। ਉਸ ਨੇ ਜ਼ਖ਼ਮੀ ਹਾਲਤ ਵਿੱਚ ਆਪਣੀ ਮਾਤਾ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਹੈ। ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।