ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਮਈ
ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਇੱਕ ਵਿਅਕਤੀ ਤੋਂ ਪੈਸੇ ਲੈ ਕੇ ਜਾਅਲੀ ਮੈਡੀਕਲ ਸੇਰਟੀਫਿਕੇਟ ਬਣਾਉਣ ਦੇ ਦੋਸ਼ ਹੇਠ ਇੱਕ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਿਵਲ ਸਰਜਨ ਲੁਧਿਆਣਾ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਰਜਿੰਦਰ ਮਨੀ ਪਾਲ ਮਾਲਕ ਕੁਨਾਲ ਪਾਲ ਹਸਪਤਾਲ ਬਲਾਕ-ਡੀ ਮਾਡਲ ਟਾਊਨ ਐਕਸਟੈਂਸ਼ਨ ਨਿਊ ਕਰਤਾਰ ਨਗਰ ਵੱਲੋਂ ਪਿੰਡ ਹਵਾਸ ਵਾਸੀ ਗੁਰਜੀਤ ਸਿੰਘ ਦੇ ਬਿਹਾਰ ਵਿੱਚ ਚੱਲ ਰਹੇ ਕੇਸ ਵਿੱਚ ਨਾਂ ਜਾਣ ਲਈ 10 ਹਜ਼ਾਰ ਰੁਪਏ ਲੈਕੇ ਜਾਅਲੀ ਮੈਡੀਕਲ ਸੇਰਟੀਫੀਕੇਟ ਬਣਵਾਇਆ ਸੀ। ਥਾਣੇਦਾਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਡਾਕਟਰ ਨੇ ਆਪਣੀ ਡਿਗਰੀ ਦੀ ਦੁਰਵਰਤੋਂ ਕਰਦੇ ਹੋਏ ਜਾਅਲੀ ਮੈਡੀਕਲ ਸਰਟੀਫਿਕੇਟ ਤਿਆਰ ਕੀਤਾ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।