ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਅਪਰੈਲ
ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਗੋਲੀਆਂ ਚੱਲੀਆਂ ਸਨ, ਉਸ ਮਾਮਲੇ ਵਿੱਚ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਫਿਰੋਜ਼ਪੁਰ ਰੋਡ ਸ਼ਨਿੱਚਵਾਰ ਰਾਤ ਲੁਧਿਆਣਾ ਪੁੱਜੀ। ਇੱਥੇ ਪੁਲੀਸ ਨੇ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਸੁਰੱਖਿਆ ਗਾਰਡਾਂ ਦੀ ਮਦਦ ਦੇ ਨਾਲ ਤਿੰਨਾਂ ਨੂੰ ਕਾਬੂ ਕੀਤਾ ਤੇ ਆਪਣੇ ਨਾਲ ਲੈ ਗਏ। ਇਸ ਮਾਮਲੇ ਵਿੱਚ ਲੁਧਿਆਣਾ ਪੁਲੀਸ ਦੇ ਅਧਿਕਾਰੀ ਹਾਲੇ ਕੁਝ ਕਹਿ ਨਹੀਂ ਰਹੇ ਹਨ।
ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਅੱਜ ਇੱਕ ਪਰਿਵਾਰ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ, ਮੁਲਜ਼ਮਾਂ ਦੀ ਗਿਣਤੀ 6 ਸੀ, ਜੋਕਿ ਸਕੋਰਪੀਓ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਈ। ਫਿਰੋਜ਼ਪੁਰ ਦੀ ਪੁਲੀਸ ਮੁਲਜ਼ਮਾਂ ਦਾ ਪਿੱਛਾ ਕਰਦੀ ਹੋਈ ਲੁਧਿਆਣਾ ਪੁੱਜ ਗਈ। ਜਿੱਥੇ ਮੁਲਜ਼ਮ ਗੱਡੀ ਲਗਾ ਕੇ ਸ਼ਾਪਿੰਗ ਮਾਲ ਦੇ ਅੰਦਰ ਚਲੇ ਗਏ। ਉੱਥੇ ਪੁਲੀਸ ਨੇ ਸੁਰੱਖਿਆ ਗਾਰਡਾਂ ਦੀ ਮਦਦ ਦੇ ਨਾਲ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।