ਖੰਨਾ: ਇੱਥੇ ਅੱਜ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸ਼ਹਿਰ ਦੇ ਬਾਰ ਐਸੋਸੀਏਸ਼ਨ ਲਈ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਸ੍ਰੀ ਕੋਟਲੀ ਨੇ ਕਿਹਾ ਕਿ ਇਸ ਗ੍ਰਾਂਟ ਨਾਲ ਐਸੋਸੀਏਸ਼ਨ ਦੇ ਕੰਮਾਂ ਵਿਚ ਵਾਧਾ ਹੋਵੇਗਾ ਅਤੇ ਹੋਰ ਵਧੀਆਂ ਢੰਗ ਨਾਲ ਇਹ ਸੰਸਥਾ ਚੱਲੇਗੀ। ਇਸ ਮੌਕੇ ਐਸੋਸੀਏਸ਼ਨ ਨੇ ਮੰਤਰੀ ਕੋਟਲੀ ਨੂੰ ਸਨਮਾਨਿਤ ਕਰਦਿਆਂ ਆਉਣ ਵਾਲੀਆਂ ਚੋਣਾਂ ਵਿਚ ਪੂਰੀ ਤਰ੍ਹਾਂ ਸਾਥ ਦੇਣ ਦਾ ਭਰੋਸਾ ਦਿਵਾਇਆ ਤਾਂ ਜੋ ਸ਼ਹਿਰ ਵਿਚ ਹੋ ਰਹੀ ਤਰੱਕੀ ਲਗਾਤਾਰ ਜਾਰੀ ਰਹੇ। ਇਸ ਮੌਕੇ ਐਡਵੋਕੇਟ ਮੁਨੀਸ਼ ਖੰਨਾ, ਰਵੀ ਕੁਮਾਰ, ਪਰਮਜੀਤ ਸਿੰਘ, ਰਾਜੀਵ ਰਾਏ ਮਹਿਤਾ, ਜੀਕੇ ਮਹਿਤਾ, ਨਵੀਨ ਥੰਮਣ, ਰਵੀ ਤਾਲਬਿ, ਸੁਮਿਤ ਲੂਥਰਾ, ਏਕੇ ਵਰਮਾ, ਨਵੀਨ ਥੰਮਣ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ