ਮੈਂਥਾ ਪਲਾਂਟ ’ਚ ਗੈਸ ਚੜ੍ਹਨ ਨਾਲ ਦੋ ਭਰਾਵਾਂ ਦੀ ਮੌਤ, ਇਕ ਬੇਹੋਸ਼

ਮੈਂਥਾ ਪਲਾਂਟ ’ਚ ਗੈਸ ਚੜ੍ਹਨ ਨਾਲ ਦੋ ਭਰਾਵਾਂ ਦੀ ਮੌਤ, ਇਕ ਬੇਹੋਸ਼

ਪਾਲ ਸਿੰਘ ਨੌਲੀ

ਜਲੰਧਰ, 7 ਅਗਸਤ

ਲੋਹੀਆਂ ਖਾਸ ਦੇ ਪਿੰਡ ਮੁੰਡੀ ਚੋਹਲੀਆਂ ਵਿਚ ਮੈਂਥਾ ਪਲਾਂਟ ਦੇ ਡਰੰਮ ਸਾਫ ਕਰਨ ਸਮੇਂ ਗੈਸ ਚੜ੍ਹਨ ਕਾਰਨ ਦੋ ਭਰਾਵਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਬੇਹੋਸ਼ ਹੋ ਗਿਆ, ਜਿਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਿ੍ਤਕਾਂ ਦੀ ਪਛਾਣ ਫੁੰਮਣ ਸਿੰਘ ਤੇ ਪਾਲਾ ਸਿੰਘ ਪੁੱਤਰ ਫੌਜਾ ਸਿੰਘ ਵਜੋਂ ਹੋਈ ਹੈ। ਥਾਣਾ ਲੋਹੀਆਂ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਮੈਂਥਾ ਪਲਾਂਟ ਸਾਬਕਾ ਸਰਪੰਚ ਬਲਕਾਰ ਸਿੰਘ ਦਾ ਹੈ। ਪਿਛਲੇ ਕਈ ਦਿਨਾਂ ਤੋਂ ਪਲਾਂਟ ਬੰਦ ਪਿਆ ਸੀ ਤੇ ਇਸ ਦੇ ਡਰੰਮਾਂ ਦੀ ਸਫਾਈ ਕਰਨ ਲਈ 10-15 ਫੁੱਟ ਡੂੰਘੇ ਡਰੰਮਾਂ ਵਿਚ ਜਦੋਂ ਇਹ ਵਿਅਕਤੀ ਉੱਤਰੇ ਤਾਂ ਉਨ੍ਹਾਂ ਨੂੰ ਗੈਸ ਚੜ੍ਹ ਗਈ। ਇਸ ਘਟਨਾ ਵਿਚ ਤੀਜੇ ਵਿਅਕਤੀ ਗੁਰਦੀਪ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੰਡੀ ਚੋਹਲੀਆਂ ਉਪਰੋਕਤ ਦੋਵੇਂ ਭਰਾਵਾਂ ਨੂੰ ਬਚਾਉਣ ਲਈ ਡਰੰਮ ਵਿਚ ਉਤਰਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਲੋਹੀਆਂ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਪਲਾਂਟ ਦੇ ਮਾਲਕ ਤੋਂ ਪੁੱਛਗਿਛ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All