ਪੱਤਰ ਪ੍ਰੇਰਕ
ਫਿਲੌਰ, 25 ਅਪਰੈਲ
ਹਲਕਾ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ’ਚੋਂ ਮੁਅੱਤਲ ਕਰਨ ਉਪਰੰਤ ਉਨ੍ਹਾਂ ਮੁੜ ਪਹਿਲਾਂ ਵਾਲੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ, ਪਟਿਆਲਾ, ਬਠਿੰਡਾ, ਫਰੀਦਕੋਟ, ਸੰਗਰੂਰ ਤੋਂ ਅਜਿਹੇ ਉਮੀਦਵਾਰਾਂ ਨੂੰ ਟਿਕਟ ਦਿੱਤੇ ਗਏ ਹਨ ਜਿਹੜੇ ਕਿਸੇ ਵੇਲੇ ਕਾਂਗਰਸ ਖ਼ਿਲਾਫ਼ ਚੋਣ ਲੜ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਚੰਨੀ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਸੀ ਕਿਉਂਕਿ ਉਹ ਵੀ ਕਾਂਗਰਸ ਦੇ ਖ਼ਿਲਾਫ਼ ਹੀ ਚੋਣ ਲੜ ਕੇ ਪਹਿਲੀ ਵਾਰ ਜਿੱਤੇ ਸਨ ਤੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਅਕਾਲੀ ਦਲ ਦੇ ਐਸੋਸੀਏਟ ਮੈਂਬਰ ਬਣੇ ਸਨ। ਮੁੱਖ ਮੰਤਰੀ ਹੁੰਦਿਆਂ ਉਹ ਦੋ ਸੀਟਾਂ ਤੋਂ ਚੋਣ ਹਾਰ ਗਏ ਸਨ। ਅਜਿਹੇ ਵਿਅਕਤੀ ਨੂੰ ਜਲੰਧਰ ਤੋਂ ਟਿਕਟ ਨਹੀਂ ਦੇਣੀ ਚਾਹੀਦੀ ਸੀ।