ਫਗਵਾੜਾ: ਕਲੀਨਰ ਨੇ ਡਰਾਈਵਰ ਦਾ ਕਤਲ ਕਰਕੇ ਅੱਧ ਸੜੀ ਲਾਸ਼ ਕੂੜੇ ’ਚ ਸੁੱਟੀ ਤੇ ਫ਼ਰਾਰ ਹੋ ਗਿਆ : The Tribune India

ਫਗਵਾੜਾ: ਕਲੀਨਰ ਨੇ ਡਰਾਈਵਰ ਦਾ ਕਤਲ ਕਰਕੇ ਅੱਧ ਸੜੀ ਲਾਸ਼ ਕੂੜੇ ’ਚ ਸੁੱਟੀ ਤੇ ਫ਼ਰਾਰ ਹੋ ਗਿਆ

ਫਗਵਾੜਾ: ਕਲੀਨਰ ਨੇ ਡਰਾਈਵਰ ਦਾ ਕਤਲ ਕਰਕੇ ਅੱਧ ਸੜੀ ਲਾਸ਼ ਕੂੜੇ ’ਚ ਸੁੱਟੀ ਤੇ ਫ਼ਰਾਰ ਹੋ ਗਿਆ

ਅਸ਼ੋਕ ਕੌੜਾ

ਫਗਵਾੜਾ, 26 ਮਈ

ਇਥੇ ਗੁਰਾਇਆ ਨੇੜੇ ਟਰੱਕ ਕਲੀਨਰ ਨੇ ਕਥਿਤ ਤੌਰ 'ਤੇ ਆਪਣੇ ਡਰਾਈਵਰ ਦਾ ਕਤਲ ਕਰ ਦਿੱਤਾ। ਉਸ ਨੇ ਲਾਸ਼ ਨੂੰ ਅੱਗ ਲਗਾ ਦਿੱਤੀ ਅਤੇ ਅੱਧੀ ਸੜੀ ਲਾਸ਼ ਗੋਰਾਇਆ ਨੇੜਲੇ ਪਿੰਡ ਵਿਖੇ ਕੂੜੇ ਵਿੱਚ ਸੁੱਟ ਦਿੱਤੀ। ਘਟਨਾ ਸਥਾਨ ਦਾ ਦੌਰਾ ਕਰਨ ਆਏ ਐੱਸਪੀ (ਡੀ) ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਕਲੀਨਰ ਵੱਲੋਂ ਟਰੱਕ ਡਰਾਈਵਰ ਦਾ ਕਤਲ ਕਰਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਟਰੱਕ ਡਰਾਈਵਰ ਸਤਨਾਮ ਸਿੰਘ ਵਾਸੀ ਤਰਨਤਾਰਨ ਗੈਸ ਸਿਲੰਡਰ ਕੰਪਨੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਸਤਨਾਮ ਜਲੰਧਰ ਵਿੱਚ ਆਕਸੀਜਨ ਗੈਸ ਸਿਲੰਡਰ ਦੀ ਡਿਲੀਵਰੀ ਕਰਵਾਉਣ ਦਾ ਕਹਿ ਕੇ ਘਰੋਂ ਚਲਾ ਗਿਆ ਸੀ। ਮ੍ਰਿਤਕ ਦੇ ਨਾਲ ਗਿਆ ਕਲੀਨਰ ਪੰਕਜ ਲਾਪਤਾ ਹੋ ਗਿਆ ਹੈ। ਜਲੰਧਰ 'ਚ ਗੈਸ ਸਿਲੰਡਰ ਪਹੁੰਚਾਉਣ ਤੋਂ ਬਾਅਦ ਇਕੱਠੇ ਹੋਏ ਡੇਢ ਲੱਖ ਰੁਪਏ ਵੀ ਗਾਇਬ ਹਨ। ਪੁਲੀਸ ਨੇ ਟਰੱਕ ਨੂੰ ਲੁਧਿਆਣਾ ’ਚ ਲੱਭ ਲਿਆ, ਜਦਕਿ ਪੰਕਜ ਫ਼ਰਾਰ ਹੈ। ਗੁਰਾਇਆ ਦੇ ਐੱਸਐੱਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਪੰਕਜ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All