ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਦਸੰਬਰ
ਪਿੰਡਾਂ ਦੀਆਂ ਪੰਚਾਇਤਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੇ ਕੰਮਾਂ ਲਈ ਰੇਤਾ ਮੁਫਤ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਰੇਤੇ ਦੇ ਰੇਟ ਵੀ ਤੈਅ ਕਰ ਦਿੱਤੇ ਹਨ। ਰੇਤਾ ਮਾਫੀਆ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਨੇ 25,000 ਰੁਪਏ ਦਾ ਇਨਾਮ ਰੱਖਦਿਆਂ ਕਿਹਾ ਕਿ ਜਿਹੜਾ ਵੀ ਰੇਤ ਮਾਫੀਏ ਬਾਰੇ ਵੀਡੀਓ ਬਣਾ ਕੇ ਵਟਸਐਪ ’ਤੇ ਭੇਜੇਗਾ ਉਸ ਨੂੰ ਇਹ ਇਨਾਮ ਦਿੱਤਾ ਜਾਵੇਗਾ। ਉਧਰ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਪੰਚਾਇਤਾਂ ਨੂੰ ਹਦਾਇਤਾਂ ਜਾਰੀ ਕਰ ਕੀਤੀਆਂ ਹਨ ਤੇ ਵਟਸਐਪ ਨੰਬਰ 95017-99068 ’ਤੇ ਵੀਡੀਓ ਰਾਹੀਂ ਓਵਰਚਾਰਜਿੰਗ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ।