
ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਅਕਤੂਬਰ
ਕਾਂਗਰਸ ਦੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਾਜਿੰਦਰ ਬੇਰੀ ਨੂੰ ਚੀਫ ਜੁਡੀਸ਼ਲ ਮੈਜਿਸਟਰੇਟ ਅਮਿਤ ਗਰਗ ਦੀ ਅਦਾਲਤ ਨੇ ਰੇਲ ਆਵਾਜਾਈ ਵਿੱਚ ਰੁਕਾਵਟ ਖੜ੍ਹੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਇਕ ਸਾਲ ਦੀ ਕੈਦ ਅਤੇ ਦੋ ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਜੀਆਰਪੀ ਨੇ ਰਾਜਿੰਦਰ ਬੇਰੀ ਵਿਰੁੱਧ ਮਈ 2015 ’ਚ ਐੱਫਆਈਆਰ ਦਰਜ ਕਰਵਾਈ ਸੀ। ਛੇ ਸਾਲਾਂ ਬਾਅਦ ਅੱਜ ਇਸ ਕੇਸ ਦਾ ਫੈ਼ਸਲਾ ਆਇਆ ਹੈ। ਸ੍ਰੀ ਬੇਰੀ ਦੀ ਮੌਕੇ ’ਤੇ ਹੀ ਜ਼ਮਾਨਤ ਹੋ ਗਈ। ਪੰਜਾਬ ਕਾਂਗਰਸ ਨੇ 2 ਮਈ 2015 ਨੂੰ ਕਣਕ ਦੀ ਖਰੀਦ ਦੀ ਧੀਮੀ ਰਫ਼ਤਾਰ ਵਿਰੁੱਧ ਰੇਲਾਂ ਰੋਕਣ ਦਾ ਸੱਦਾ ਦਿੱਤਾ ਸੀ ਤੇ ਇਸ ਦੌਰਾਨ ਬੇਰੀ ਨੇ ਦਕੋਹਾ ਫਾਟਕ ’ਤੇ ਧਰਨਾ ਲਾਇਆ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ