ਪਾਲ ਸਿੰਘ ਨੌਲੀ/ਗੁਰਦੀਪ ਲਾਲੀ
ਜਲੰਧਰ/ਸੰਗਰੂਰ, 16 ਜੂਨ
ਕਰੋੋਨਾਵਾਇਰਸ ਕਾਰਨ ਜਲੰਧਰ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਦੋ ਬਜ਼ੁਰਗ ਦਮ ਤੋੜ ਗਏ। ਜਲੰਧਰ ਵਿੱਚ 65 ਸਾਲਾਂ ਬਜ਼ੁਰਗ ਔਰਤ ਦੀ ਮੌਤ ਹੋ ਗਈ। ਜ਼ਿਲ੍ਹੇ ਵਿੱਚ ਇਹ 13 ਵੀਂ ਮੌਤ ਹੈ। ਦੁਪਹਿਰੋਂ ਬਾਅਦ ਆਈਆਂ ਰਿਪੋਰਟਾਂ ਵਿੱਚ 32 ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ ਵਿੱਚ ਦੋ ਮਾਮਲੇ ਹੁਸ਼ਿਆਰਪੁਰ ਦੇ ਹਨ। ਜਲੰਧਰ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 386 ਹੋ ਗਈ ਹੈ। ਇੱਕ ਦਿਨ ਵਿੱਚ 32 ਪਾਜ਼ੇਟਿਵ ਕੇਸ ਆਉਣ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। 65 ਸਾਲਾ ਮ੍ਰਿਤਕਾ ਰੋਜ਼ ਗਾਰਡਨ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਸੀ। ਉਹ ਵਰਿਆਮ ਸਿੰਘ ਮੈਮੋਰੀਅਲ ਹਸਪਤਾਲ ਸ਼ਾਹਕੋਟ ’ਚ ਦਾਖ਼ਲ ਸੀ। ਬੀਤੇ ਦਿਨ ਜਿਹੜੇ 14 ਮਰੀਜ਼ ਪਾਜ਼ੇਟਿਵ ਆਏ ਸਨ, ਉਨ੍ਹਾਂ ਵਿੱਚੋਂ ਦਸ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਨੂੰ ਇਹ ਲਾਗ ਕਿਵੇਂ ਲੱਗੀ। ਸਿਹਤ ਵਿਭਾਗ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਹੁਣ ਤੱਕ ਕਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 354 ਹੋ ਗਈ ਹੈ।
ਸੰਗਰੂਰ: ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਨਾਲ ਚੌਥੀ ਮੌਤ ਹੋਈ ਹੈ। ਅੱਜ ਸਵੇਰੇ ਕਰੋਨਾ ਪੀੜਤ ਰਿਜ਼ਵਾਨ ਫਰੁਖੀ (60) ਵਾਸੀ ਮਾਲੇਰਕੋਟਲਾ ਦੀ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਮੌਤ ਹੋ ਗਈ। ਇਹ ਮਰੀਜ਼ ਬਲੱਡ ਪ੍ਰੈਸ਼ਰ ਅਤੇ ਸੂਗਰ ਤੋਂ ਪੀੜਤ ਸੀ। ਜ਼ਿਲ੍ਹੇ ਵਿੱਚ ਇਹ ਚੌਥੀ ਮੌਤ ਹੈ। ਕਰੋਨਾ ਨਾਲ ਮਰਨ ਵਾਲੇ ਚਾਰ ਮਰੀਜ਼ ਮਾਲੇਰਕੋਟਲਾ ਨਾਲ ਸਬੰਧਤ ਸਨ।ਜਲੰਧਰ ਵਿੱਚ ਕਰੋਨਾ ਦੇ 32 ਨਵੇਂ ਮਰੀਜ਼ ਆਏ