ਪੱਤਰ ਪ੍ਰੇਰਕ
ਰਤੀਆ, 22 ਦਸੰਬਰ
ਸੀਆਈਏ ਸਟਾਫ ਨੇ ਪਿੰਡ ਸੁਖਮਨਪੁਰ ਨੇੜੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ ਅਤੇ 2 ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਕਸ਼ੈ ਕੁਮਾਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੀਆਈਏ ਦੀ ਟੀਮ ਹੌਲਦਾਰ ਦਲਬੀਰ ਸਿੰਘ ਦੀ ੳਗਵਾਈ ਹੇਠ ਪਿੰਡ ਸੁਖਮਨਪੁਰ ਵੱਲ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਅਤੇ ਉਹ ਪੁਲੀਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ। ਇਸ ’ਤੇ ਪੁਲੀਸ ਮੁਲਾਜ਼ਮਾਂ ਨੂੰ ਸ਼ੱਕ ਹੋ ਗਿਆ। ਸ਼ੱਕ ਪੈਣ ਤੇ ਪੁਲੀਸ ਟੀਮ ਨੇ ਆਪਣੇ ਸਹਿਯੋਗੀਆ ਦੀ ਸਹਾਇਤਾ ਨਾਲ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਕਰਨ ’ਤੇ ਉਸ ਨੇ ਆਪਣਾ ਨਾਮ ਅਕਸ਼ੈ ਕੁਮਾਰ ਪਿੰਡ ਸੁਖਮਨਪੁਰ ਦੱਸਿਆ।ਪੁਲੀਸ ਵੱਲੋਂ ਉਸ ਦੀ ਨਿਯਮਾਂ ਅਨੁਸਾਰ ਤਲਾਸ਼ੀ ਲੈਣ ਤੇ ਉਸ ਵੱਲੋਂ ਪਾਏ ਨੀਲੇ ਰੰਗ ਦੇ ਕੋਟ ਦੀ ਅੰਦਰਲੀ ਜੇਬ ਵਿੱਚੋਂ ਇੱਕ ਪਿਸਤੌਲ 315 ਬੋਰ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਮੈਕ ਸਮੇਤ ਔਰਤ ਗ੍ਰਿਫ਼ਤਾਰ
ਯਮੁਨਾਨਗਰ (ਪੱਤਰ ਪ੍ਰੇਰਕ): ਪੁਲੀਸ ਸੁਪਰਡੈਂਟ ਕਮਲਦੀਪ ਗੋਇਲ ਦੇ ਬੁਲਾਰੇ ਚਮਕੌਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਪੁਲੀਸ ਨੇ ਲੰਬੇ ਸਮੇਂ ਤੋਂ ਨਸ਼ਾ ਵੇਚਣ ਵਾਲੀ ਮਹਿਲਾ ਨੂੰ ਤੀਰਥ ਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ । ਫੜੀ ਗਈ ਔਰਤ ਤੋਂ 10 ਗ੍ਰਾਮ ਸਮੈਕ ਬਰਾਮਦ ਹੋਈ ਹੈ । ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਏਐਸਆਈ ਦਿਲਬਾਗ ਸਿੰਘ, ਰਾਜੇਸ਼ ਕੁਮਾਰ, ਮਹਿਲਾ ਪੁਲੀਸ ਕਰਮਚਾਰੀ ਸਰਸਵਤੀ ਦੇਵੀ, ਮਨੀਸ਼, ਜਸਵੀਰ ਸਿੰਘ, ਰਾਜਿੰਦਰ ਅਤੇ ਪੰਕਜ ਦੀ ਟੀਮ ਨੇ ਔਰਤ ਨੂੰ ਗਿਰਫਤਾਰ ਕਰਕੇ ਡਿਊਟੀ ਮਜਿਸਟ੍ਰੇਟ ਜ਼ਿਲ੍ਹਾ ਬਾਗਬਾਨੀ ਅਧਿਕਾਰੀ ਡਾ. ਕ੍ਰਿਸ਼ਨ ਕੁਮਾਰ ਦੀ ਮੌਜੂਦਗੀ ਵਿੱਚ ਮਹਿਲਾ ਕਰਮਚਾਰੀ ਨੇ ਤਲਾਸ਼ੀ ਲਈ ਅਤੇ 10 ਗ੍ਰਾਮ ਸਮੈਕ ਬਰਾਮਦ ਕੀਤੀ। ਮੁਲਜ਼ਮ ਦੀ ਪਛਾਣ ਤੀਰਥ ਨਗਰ ਦੀ ਟੱਪਰੀਆਂ ਵਾਸੀ ਮੀਨਾਕਸ਼ੀ ਵਜੋਂ ਹੋਈ ਹੈ ।