ਨਿਜੀ ਪੱਤਰ ਪ੍ਰੇਰਕ
ਅੰਬਾਲਾ, 5 ਮਈ
ਸਦਰ ਥਾਣਾ ਖੇਤਰ ਵਿਚ ਇਕ ਵਿਅਕਤੀ ਦੀ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਮਰਨ ਵਾਲੇ ਦੀ ਉਮਰ 32 ਸਾਲ ਦੇ ਕਰੀਬ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਸਵੇਰੇ 6.30 ਵਜੇ ਦੇ ਕਰੀਬ ਚੰਡੀਗੜ੍ਹ-ਕੈਥਲ ਬਾਈਪਾਸ ਦੇ ਰੇਲਵੇ ਕ੍ਰਾਸਿੰਗ ਪੁਲ ਦੇ ਥੱਲਿਉਂ ਬਰਾਮਦ ਕੀਤੀ ਹੈ। ਮ੍ਰਿਤਕ ਦੇ ਗਲ਼ ਵਿਚ ਕੇਸਰੀ ਰੰਗ ਦਾ ਕੱਪੜਾ ਵਲਿਆ ਹੋਇਆ ਸੀ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਉਸ ਦੀ ਗਲ਼ ਘੁੱਟ ਕੇ ਹੱਤਿਆ ਕੀਤੀ ਗਈ ਹੈ। ਪੁਲੀਸ ਨੇ ਲਾਸ਼ ਸ਼ਹਿਰ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ ਹੈ ਅਤੇ ਇੰਦਰਪਾਲ ਸਿੰਘ ਨਿਵਾਸੀ ਹੀਰਾ ਨਗਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।