ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 15 ਮਈ
ਖੇਡ ਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਹੈ ਕਿ ਸੂਬੇ ਦੀ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਦਿਖਾਉਣ ਤੇ ਸਹੀ ਤਾਕਤ ਦਾ ਸਦ ਉਪਯੋਗ ਕਰਨ ਦੇ ਉਦੇਸ਼ ਨਾਲ ਹੀ ਸਰਕਾਰ ਦਾ ਪੂਰਾ ਫੋਕਸ ਖੇਡਾਂ ’ਤੇ ਹੀ ਹੈ, ਜਿਸ ਸਦਕਾ ਖਿਡਾਰੀ ਮੱਲਾਂ ਮਾਰ ਰਹੇ ਹਨ। ਖੇਡ ਮੰਤਰੀ ਸੰਦੀਪ ਸਿੰਘ ਅੱਜ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਲੈ ਕੇ ਸੰਸਦ ਮੈਂਬਰ ਨਾਇਬ ਸਿੰਘ ਵੱਲੋਂ ਦਰੋਣਾਚਾਰੀਆ ਸਟੇਡੀਅਮ ਵਿਚ ਕਰਵਾਏ ਸਮਾਗਮ ’ਚ ਬੋਲ ਰਹੇ ਸਨ।
ਇਸ ਪਹਿਲਾਂ ਸੰਦੀਪ ਸਿੰਘ, ਸੰਸਦ ਨਾਇਬ ਸਿੰਘ ਸੈਣੀ ਤੇ ਹੋਰ ਨੇਤਾਵਾਂ ਨੇ ਕੁਸ਼ਤੀ ਤੇ ਕਬੱਡੀ ਖਿਡਾਰੀਆਂ ਦੀ ਜਾਣ ਪਛਾਣ ਕਰਵਾ ਖੇਡਾਂ ਦੀ ਸ਼ੁਰੂਆਤ ਕਰਵਾਈ। ਖੇਡ ਮੰਤਰੀ ਤੇ ਸੰਸਦ ਨੇ ਮੈਰਾਥਨ ਵਿਚ ਪਹਿਲੇ ਤੇ ਦੂਜੇ ਸਥਾਨ ਤੇ ਰਹਿਣ ਵਾਲਿਆਂ ਨੂੰ ਸਨਮਾਨਿਤ ਕੀਤਾ। ਸੰਸਦ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਖੇਡਾਂ 18 ਮਈ ਤੱਕ ਚੱਲਣਗੀਆਂ, ਜਿਨਾਂ ਵਿੱਚ ਕੁਰੂਕਸ਼ੇਤਰ, ਯਮੁਨਾਨਗਰਤ ੇ ਕੈਥਲ ਬਲਾਕ ਤੋਂ ਮਹਿਲਾ ਤੇ ਪੁਰਸ਼ਾਂ ਦੀਆਂ 56 ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਕਈ ਹੋਰ ਅਹਿਮ ਸ਼ਖਸੀਅਤਾਂ ਤੇ ਪਤਵੰਤੇ ਸੱਜਣ ਹਾਜ਼ਰ ਸਨ।