ਪੱਤਰ ਪ੍ਰੇਰਕ
ਟੋਹਾਣਾ, 2 ਮਈ
ਗੁਰਦੁਆਰਾ ਸਿੰਘ ਸਭਾ ਟੋਹਾਣਾ ਦੇ ਗੁਰਦੁਆਰਾ ਸਾਹਿਬ ਦੀ ਦੋ ਮੰਜ਼ਿਲਾਂ ਵੱਡੇ ਭਵਨ ਦੀ ਦੂਜੀ ਛੱਤ ਦਾ ਲੈਂਟਰ ਪਾਇਆ ਗਿਆ। ਸਵੇਰੇ ਅਰਦਾਸ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਸ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਸਕੰਵਰ ਸਿੰਘ ਨੇ ਦੱਸਿਆ ਕਿ ਸਭ ਤੋਂ ਹੇਠਲੀ ਮੰਜਿਲ ਵਾਲਾ ਵੱਡਾ ਹਾਲ ਲੰਗਰ ਵਾਸਤੇ ਬਣਾਇਆ ਗਿਆ ਹੈ। ਦੂਜੀ ਮੰਜ਼ਿਲ ਤੇ ਵੱਡੇ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਤੇ ਨਾਲ ਸੁਖਆਸਨ ਦਾ ਕਮਰਾ ਹੋਵੇਗਾ। ਇਕ ਕਮਰਾ ਸ਼ਰਧਾਲੂਆਂ ਦੇ ਅਖੰਡ ਪਾਠ ਸਾਹਿਬ ਵਾਸਤੇ, ਇਕ ਵੱਡੀ ਲਾਇਬ੍ਰੇਰੀ ਹਾਲ, ਇਕ ਹਾਲ ਕਮਰਾ ਡਿਸਪੈਂਸਰੀ ਲਈ ਹੋਵੇਗਾ ਜਿੱਥੇ ਮੈਡੀਕਲ ਕੈਂਪ ਤੇ ਸੈਮੀਨਾਰ ਹੋ ਸਕਣਗੇ। ਇਸ ਤੋਂ ਇਲਾਵਾ ਗੁਰੂ ਘਰ ਦੀ ਪੁਰਾਣੀ ਬਿਲਡਿੰਗ ਵਿੱਚ ਭਾਂਡਿਆਂ ਦਾ ਸਟੋਰ, ਰਸੋਈ ਤੇ ਦਫ਼ਤਰ ਰਹਿਣਗੇ। ਗੁਰਦੁਆਰਾ ਸਿੰਘ ਸਭਾ ਦੀ ਨਵੀਂ ਬਿਲਡਿੰਗ ਵਿੱਚ ਪ੍ਰਕਾਸ਼ ਹੋਣ ਤੋ ਬਾਅਦ ਅਗਲੇ ਪੜਾਅ ਵਿੱਚ ਪੁਰਾਣੀ ਬਿਲਡਿੰਗ ਨੂੰ ਅੱਪਗਰੇਡ ਕਰਨ ਲਈ ਸੰਗਤਾਂ ਤੋਂ ਸੁਝਾਅ ਲਏ ਜਾਣਗੇ। ਨਵੀਂ ਬਿਲਡਿੰਗ ਵਿੱਚ ਛੋਟੇ ਬੱਚਿਆਂ ਦੇ ਬੈਠਣ ਤੇ ਖੇਡਣ ਲਈ ਹਾਲ ਹੋਵੇਗਾ।