ਪੱਤਰ ਪ੍ਰੇਰਕ
ਪੰਚਕੂਲਾ, 13 ਅਪਰੈਲ
ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਕੋਲੇ ਦੀ ਸਟੋਰੇਜ ਕਾਫੀ ਹੈ ਅਤੇ ਕੋਲੇ ਦੀ ਕਮੀ ਦੇ ਚੱਲਦੇ ਕਿਸੇ ਵੀ ਥਰਮਲ ਪਲਾਂਟ ਵਿੱਚ ਉਤਪਾਦਨ ਵਿੱਚ ਰੁਕਾਵਟ ਨਹੀਂ ਹੋਵੇਗੀ। ਅੱਜ ਇੱਥੇ ਬਿਜਲੀ ਮੰਤਰੀ ਨੇ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਖੇਦੜ ਥਰਮਲ ਪਲਾਂਟ ਦੀ ਇੱਕ ਇਕਾਈ ਬੰਦ ਕੀਤੀ ਗਈ ਸੀ, ਜਿਸ ਦੀ ਮੁਰੰਮਤ ਚੱਲ ਰਹੀ ਹੈ। ਪਾਣੀਪਤ ਵਿਚ 250-250 ਮੈਗਾਵਾਟ ਦੀ ਤਿੰਨ ਇਕਾਈਆਂ ਖੇਦੜ ਵਿੱਚ 600-600 ਮੈਗਾਵਾਟ ਦੀ ਦੋ ਇਕਾਈਆਂ ਅਤੇ ਯਮੁਨਾਨਗਰ ਵਿਚ 300-300 ਮੈਗਾਵਾਟ ਦੀਆਂ ਦੋ ਇਕਾਈਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ, ਹਦਾਨੀ ਪਾਵਰ ਤੋਂ 1400 ਮੈਗਾਵਾਟ ਬਿਜਲੀ ਲਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਬਿਜਲੀ ਦੀ ਮੰਗ ਵਧੀ ਹੈ ਪਰ ਸੂਬੇ ਵਿਚ ਬਿਜਲੀ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ।