ਪੱਤਰ ਪ੍ਰੇਰਕ
ਫਰੀਦਾਬਾਦ, 18 ਅਕਤੂਬਰ
ਹਰਿਆਣਾ ਰਾਜ ਬਾਲ ਕਲਿਆਣ ਪਰੀਸ਼ਦ, ਫਰੀਦਾਬਾਦ ਵੱਲੋਂ ਮੰਗਲਵਾਰ ਨੂੰ ਚੌਥੇ ਦਿਨ ਕਰਵਾਏ ਗਏ ਮੁਕਾਬਲਿਆਂ ਦੇ ਸਬੰਧ ਵਿਚ ਜ਼ਿਲ੍ਹਾ ਬਾਲ ਅਧਿਕਾਰੀ ਐਸ.ਐਲ. ਖੱਤਰੀ ਨੇ ਦੱਸਿਆ ਕਿ ਅੱਜ ਬਾਲ ਉਤਸਵ ਦੇ ਮੁਕਾਬਲਿਆਂ ਵਿਚ ਫਨ ਗੇਮਜ਼ ਲੜਕੇ/ਲੜਕੀਆਂ ਦੇ ਗਰੁੱਪ ਦੋ ਵਿਚ ਭਾਸ਼ਣ ਮੁਕਾਬਲੇ ਕਰਵਾਏ ਗਏ| ਇਸ ਤੋਂ ਇਲਾਵਾ ਗਰੁੱਪ 1 ਤੋਂ 4 ਦੇ ਸੋਲੋ ਤੇ ਸਮੂਹ ਗੀਤ ਮੁਕਾਬਲੇ ਵੀ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿੱਚ ਫਰੀਦਾਬਾਦ ਜ਼ਿਲ੍ਹੇ ਦੇ 86 ਸਕੂਲਾਂ ਦੇ 480 ਦੇ ਕਰੀਬ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਨੇ ਭਾਗ ਲਿਆ।
ਜ਼ਿਕਰਯੋਗ ਹੈ ਕਿ ਬਾਲ ਭਵਨ ਵਿੱਚ ਬੱਚਿਆਂ ਵਿੱਚ ਹੁਨਰ ਨੂੰ ਨਿਖਾਰਨ ਲਈ ਫਰੀਦਾਬਾਦ ਦੇ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵੱਖ-ਵੱਖ ਮੁਕਾਬਲੇ ਕਰਵਾਏ। ਇਨ੍ਹਾਂ ਵਿੱਚ ਫ਼ਰੀਦਾਬਾਦ ਜ਼ਿਲ੍ਹੇ ਦੇ ਬੱਚਿਆਂ ਨੇ ਆਪਣੀ ਰੁਚੀ ਅਨੁਸਾਰ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਜਿਊਰੀ ਦੀ ਭੂਮਿਕਾ ਸੰਜੇ ਮਿਸ਼ਰਾ, ਮੌਨਿਕਾ, ਅੰਸ਼ੁਲ, ਰੂਪ ਕਿਸ਼ੋਰ, ਮਨੋਜ ਸ਼ਾਸਤਰੀ ਅਤੇ ਦੇਵੇਂਦਰ ਗੌੜ ਨੇ ਨਿਭਾਈ। ਫਨ ਗੇਮਜ਼ ਲੜਕਿਆਂ ਦੇ ਗਰੁੱਪ-2 ਵਿੱਚ ਓਮਵੀਰ ਯਾਦਵ ਸੇਂਟ ਜੌਹਨ ਸੈਕਟਰ ਪਹਿਲੇ, ਕ੍ਰਿਸ਼ਨਾ ਸੰਤ ਨਿਰੰਕਾਰੀ ਸਕੂਲ ਸੈਕਟਰ-16 ਏ ਦੂਜੇ ਅਤੇ ਪੁਸ਼ਪੇਂਦਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਰਾਏ ਖਵਾਜਾ ਤੀਜੇ ਸਥਾਨ ’ਤੇ ਰਹੇ। ਫਨ ਗੇਮਜ਼ ਗਰਲਜ਼ ਗਰੁੱਪ-2 ਲੜਕੀਆਂ ਵਿੱਚ ਰਚਨਾ ਆਈਡੀਅਲ ਪਬਲਿਕ ਸਕੂਲ ਅਗਵਾਨਪੁਰ ਪਹਿਲੇ, ਇਸ਼ਿਤਾ ਗੁਪਤਾ ਸੇਂਟ ਜੌਨਜ਼ ਸਕੂਲ ਸੈਕਟਰ-7 ਫ਼ਰੀਦਾਬਾਦ ਅਤੇ ਪ੍ਰਿਅੰਕਾ ਨਾਲੰਦਾ ਵਿਦਿਆਲਿਆ ਸੈਕਟਰ-8 ਤੀਜੇ ਸਥਾਨ ’ਤੇ ਰਹੀ।