ਦੋ ਕਾਰ ਸਵਾਰ ਵੱਡੀ ਮਾਤਰਾ ’ਚ ਅਫ਼ੀਮ ਸਮੇਤ ਕਾਬੂ

ਦੋ ਕਾਰ ਸਵਾਰ ਵੱਡੀ ਮਾਤਰਾ ’ਚ ਅਫ਼ੀਮ ਸਮੇਤ ਕਾਬੂ

ਨਿੱਜੀ ਪੱਤਰ ਪ੍ਰੇਰਕ

ਸਿਰਸਾ, 1 ਅਗਸਤ

ਇੱਥੋਂ ਦੇ ਰਾਣੀਆਂ ਰੋਡ ਤੋਂ ਐੱਸਟੀਐੱਫ ਹਿਸਾਰ ਦੀ ਇੱਕ ਟੀਮ ਨੇ ਇੱਕ ਕਾਰ ’ਚ ਸਵਾਰ ਦੋ ਵਿਅਕਤੀਆਂ ਨੂੰ ਦੋ ਕਿਲੋ ਤਿੰਨ ਸੌ ਗਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਐੱਮਪੀ ਵਾਸੀ ਰਾਮ ਨਿਵਾਸ ਤੇ ਸੁਰੇਸ਼ ਕੁਮਾਰ ਵਜੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸਟੀਐੱਫ ਹਿਸਾਰ ਦੀ ਇੱਕ ਟੀਮ ਰਾਣੀਆਂ ਰੋਡ ’ਤੇ ਗਸ਼ਤ ਕਰ ਰਹੀ ਸੀ ਤਾਂ ਇਸੇ ਦੌਰਾਨ ਗਾਬਾ ਰਿਜ਼ੋਰਟ ਨੇੜੇ ਆਉਂਦੀ ਇੱਕ ਕਾਰ ਨੂੰ ਰੁਕਵਾ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਚੋਂ ਅਫ਼ੀਮ ਬਰਾਮਦ ਹੋਈ ਜਿਹੜੀ ਤੋਲਣ ’ਤੇ ਦੋ ਕਿਲੋ ਤਿੰਨ ਸੌ ਗਰਾਮ ਬਣੀ। ਪੁਲੀਸ ਵੱਲੋਂ ਕੀਤੀ ਗਈ ਪੁੱਛਪੜਤਾਲ ਦੌਰਾਨ ਕਾਰ ’ਚ ਸਵਾਰ ਵਿਅਕਤੀਆਂ ਨੇ ਆਪਣਾ ਨਾਂ ਰਾਮ ਨਿਵਾਸ ਤੇ ਸੁਰੇਸ਼ ਕੁਮਾਰ ਦੱਸਿਆ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All