ਟੋਹਾਣਾ: ਇਥੋਂ ਦੇ ਇੱਕ ਮੈਡੀਕਲ ਸਟੋਰ ਸੰਚਲਾਕ ਅਮਿਤ ਨੂੰ ਗੋਲਡੀ ਬਰਾੜ ਦੇ ਨਾਂ ’ਤੇ ਪਾਕਿਸਤਾਨ ਦੇ ਮੋਬਾਈਲ ਨੰਬਰ ’ਤੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਕੇ ਟੋਹਾਣਾ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕਰ ਕੇ 7 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਹੈ। ਡੀਐੱਸਪੀ ਸ਼ਾਕਿਰ ਹੁਸੈਨ ਨੇ ਦੱਸਿਆ ਕਿ ਮਾਸਟਰਮਾਈਂਡ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਸ ਦੀ ਲੋਕੇਸ਼ਨ ਅਧਾਰ ’ਤੇ ਪੁਲੀਸ ਟੀਮ ਮੁੰਬਈ ਗਈ ਸੀ ਪ੍ਰੰਤੂੁ ਮੁਲਜ਼ਮ ਉਸ ਤੋਂ ਪਹਿਲਾਂ ਹਵਾਈ ਜਹਾਜ ਰਾਹੀਂ ਬਿਹਾਰ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਪੱਪੂ ਇਮਰਾਨ ਤੇ ਮੁੰਹਮਦ ਤੋਂ ਰਿਮਾਂਡ ਦੌਰਾਨ ਫਿਰੌਤੀ ਵਸੂਲਣ ਸਬੰਧੀ ਜਾਣਕਾਰੀ ਲੈ ਕੇ ਗਰੋਹ ਦੇ ਬਾਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। -ਪੱਤਰ ਪ੍ਰੇਰਕ