ਪੱਤਰ ਪ੍ਰੇਰਕ
ਜੀਂਦ, 3 ਅਕਤੂਬਰ
ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਰਾਜੀਵ ਗਾਂਧੀ ਕਲਿਆਣ ਸੰਸਥਾ ਵੱਲੋਂ ਇੱਥੇ ਗਾਂਧੀ ਪਾਰਕ ਵਿੱਚ ਪ੍ਰਾਰਥਨਾ ਸਭਾ ਕੀਤੀ ਗਈ, ਜਿਸ ਵਿੱਚ ਸੰਸਥਾ ਦੇ ਚੇਅਰਮੈਨ ਓਮ ਪ੍ਰਕਾਸ਼ ਬੱਤਰਾ ਅਤੇ ਓਮਾ ਬੱਤਰਾ ਨੇ ਸਕੂਲੀ ਬੱਚਿਆਂ ਨਾਲ ਭਾਗ ਲਿਆ। ਇਸ ਮਗਰੋਂ ਵਿਦਿਆਰਥੀਆਂ ਨੇ ਸ਼ਹਿਰ ਵਿੱਚ ਤਿਰੰਗਾ ਰੈਲੀ ਕੱਢੀ, ਜਿਸ ਨੂੰ ਬੈਂਕ ਆਫ ਬੜੌਦਾ ਦੇ ਪ੍ਰਬੰਧਕ ਰਘੁਵੀਰ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਵਿੱਚ ਸ੍ਰੀ ਰਾਮ ਵਿਦਿਆ ਮੰਦਰ, ਜਾਟ ਸਕੂਲ ਅਤੇ ਮਦਰੱਸਾ ਇਸ਼ਾਇਤ ਉਲ ਆਲੂਮਾ ਅਤੇ ਭਾਰਤ ਵਿਦਿਆ ਮੰਦਰ ਸਕੂਲ ਦੇ ਬੱਚਿਆਂ ਨੇ ਸ਼ਿਰਕਤ ਕੀਤੀ। ਰੈਲੀ ਦੀ ਸਮਾਪਤੀ ’ਤੇ ਪੰਜਾਬੀ ਗੁਰਦੁਆਰਾ ਸੇਵਕ ਸਭਾ ਵਿੱਚ ਭੰਡਾਰਾ ਲਗਾਇਆ ਗਿਆ। ਗੁਰਦੁਆਰਾ ਵਿੱਚ ਭਾਈ ਮਹਿੰਦਰ ਸ਼ਾਹ ਨੇ ਸਾਰਿਆਂ ਨੂੰ ਧਰਮ ਵਾਰੇ ਜਾਣਕਾਰੀ ਦਿੱਤੀ।