ਪੱਤਰ ਪ੍ਰੇਰਕ
ਡੱਬਵਾਲੀ, 1 ਫਰਵਰੀ
ਅੱਜ ਸਵੇੇਰੇ ਧੁੰਦ ਕਾਰਨ ਅਬੁੱਬਸ਼ਹਿਰ ਨੇੜੇ ਡੱਬਵਾਲੀ-ਸੰਗਰੀਆ ਨੈਸ਼ਨਲ ਹਾਈਵੇ ’ਤੇ ਤੂੜੀ ਨਾਲ ਲੱਦੀ ਟਰੈਕਟਰ-ਟਰਾਲੀ ਕਾਰਨ ਵਾਪਰੇ ਹਾਦਸੇ ਕਾਰਨ ਟਰਾਲਾ ਰਾਜਸਥਾਨ ਕਨਾਲ ਨਹਿਰ ਦੇ ਪੁਲ ’ਤੇ ਲਟਕ ਗਿਆ। ਹਾਦਸੇ ਵਿਚ ਟਰੱਕ ਡਰਾਈਵਰ ਵਾਲ-ਵਾਲ ਬਚ ਗਿਆ। ਘਟਨਾ ਦੇ ਵੇਰਵੇ ਮੁਤਾਬਕ ਪੁਲ ਤੋਂ ਡੱਬਵਾਲੀ ਤੋਂ ਸੰਗਰੀਆ ਜਾ ਰਿਹਾ ਟਰਾਲਾ ਲੰਘ ਰਿਹਾ ਸੀ ਤੇ ਤੂੜੀ ਵਾਲੀ ਟਰਾਲੀ ਸੰਗਰੀਆ ਵੱਲੋਂ ਡੱਬਵਾਲੀ ਆ ਰਹੀ ਸੀ। ਨਹਿਰ ਦੇ ਪੁਲ ’ਤੇ ਧੁੰਦ ਜ਼ਿਆਦਾ ਕਾਰਨ ਟਰਾਲੀ ਦਾ ਟਰਾਲੇ ਨਾਲ ਖਹਿ ਗਿਆ ਤੇ ਟਰੱਕ ਦਾ ਅੱਧਾ ਹਿੱਸਾ ਨਹਿਰ ਵਿੱਚ ਲਟਕ ਗਿਆ। ਇਸ ਦੌਰਾਨ ਪੁਲ ਦੀ ਗਰਿੱਲ ਨੁਕਸਾਨੀ ਗਈ। ਚੌਟਾਲਾ ਚੌਕੀ ਦੇ ਮੁਖੀ ਰਾਜੇਸ਼ ਕੁਮਾਰ ਨੇ ਕਿਹਾ ਕਿ ਟਰਾਲੇ ਨੂੰ ਕਰੇਨ ਨਾਲ ਕੱਢਿਆ ਗਿਆ ਹੈ ਤੇ ਆਵਾਜਾਈ ਬਹਾਲ ਕੀਤੀ ਗਈ ਹੈ।