ਟ੍ਰਿਬਿਊਨ ਨਿਊਜ਼ ਸਰਵਿਸ
ਕਰਨਾਲ, 24 ਨਵੰਬਰ
ਇਥੇ ਦਰਦਨਾਕ ਵਾਰਦਾਤ ਵਿੱਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਲੜਾਈ ਹੋਣ ਤੋਂ ਬਾਅਦ ਸੋਮਵਾਰ ਰਾਤ ਕੁਲਵੇੜ੍ਹੀ ਪਿੰਡ ਨੇੜੇ ਆਪਣੇ ਤਿੰਨ ਬੱਚਿਆਂ ਨੂੰ ਕਥਿਤ ਤੌਰ ‘ਤੇ ਨਹਿਰ ਵਿਚ ਸੁੱਟ ਦਿੱਤਾ। ਬੱਚਿਆਂ ਦੀ ਪਛਾਣ ਸ਼ਿਵ (8), ਜਾਨਵੀ (5) ਅਤੇ ਦੇਵ (3) ਵਜੋਂ ਹੋਈ ਹੈ।