ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਅਪਰੈਲ
ਪਿੰਡ ਮੰਗੋਲੀ ਜਾਟਾਨ ਵਿਚ ਅੱਜ ਦੁਪਹਿਰੇ ਕਿਸਾਨ ਨਿਰਮੈਲ ਸਿੰਘ ਦੇ ਖੇਤਾਂ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲਗਣ ਨਾਲ ਤਿੰਨ ਏਕੜ ਕਣਕ ਦਾ ਨਾੜ, ਅੱਧਾ ਏਕੜ ਗੰਨਾ ਤੇ ਇਕ ਕੁੱਪ ਤੂੜੀ ਦਾ ਸੜ ਕੇ ਸੁਆਹ ਹੋ ਗਿਆ। ਗਨੀਮਤ ਇਹ ਰਹੀ ਕਿ ਇਨੀਂ ਦਿਨੀਂ ਖੇਤਾਂ ਵਿਚੋਂ ਕਣਕ ਦੀ ਕਟਾਈ ਦਾ ਕੰਮ ਪੂਰਾ ਹੋ ਚੁੱਕਾ ਹੈ। ਨਿਰਮੈਲ ਸਿੰਘ ਨੇ ਦੱਸਿਆ ਕਿ ਜਦ ਤਕ ਉਹ ਖੇਤਾਂ ਵਿਚ ਪੁੱਜਾ ਤਾਂ ਇਕ ਏਕੜ ਕਣਕ ਦਾ ਖੜਾ ਨਾੜ ਸੜ ਚੁੱਕਾ ਸੀ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਉਸ ਦਾ ਨੁਕਸਾਨ ਕਾਫੀ ਹੋ ਗਿਆ ਹੈ।