ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਅਪਰੈਲ
ਚੋਰਾਂ ਨੇ ਸ਼ਾਹਬਾਦ ਵਿੱਚ ਬੀਤੀ ਰਾਤ ਨੂੰ ਇਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ। ਚੋਰ ਸ਼ਾਹਬਾਦ ਦੇ ਲਾਡਵਾ ਰੋਡ ਤੇ ਹੁੱਡਾ ਪੁਲੀਸ ਚੌਕੀ ਦੇ ਸਾਹਮਣੇ ਤੇ ਸ਼ਾਹਬਾਦ ਐੱਮਐੱਨ ਕਾਲਜ ਦੇ ਨਾਲ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਏਟੀਐਮ ਮਸ਼ੀਨ ਉਖਾੜ ਕੇ ਲਏ ਗਏ। ਸ਼ੁਕਰਵਾਰ ਸ਼ਾਮ ਕਰੀਬ 1: 30 ਵਜੇ ਏਟੀਐੱਮ ਵਿੱਚ ਕਰੀਬ 21 ਲੱਖ ਰੁਪਏ ਦੀ ਰਕਮ ਪਾਈ ਗਈ ਸੀ ਤੇ ਘਟਨਾ ਦੇ ਸਮੇਂ ਮਸ਼ੀਨ ਵਿੱਚ 18 ਲਖ 41 ਹਜ਼ਾਰ 600 ਰੁਪਏ ਦੀ ਰਕਮ ਸੀ। ਏਟੀਐੱਮ ਦਾ ਕੈਬਿਨ ਬੈਂਕ ਦੇ ਨਾਲ ਹੀ ਬਣਿਆ ਹੈ। ਚੋਰਾਂ ਨੇ ਪਹਿਲਾਂ ਕੇਬਿਨ ਦਾ ਤਾਲੇ ਤੋੜੇ ਤੇ ਉਸ ਤੋਂ ਬਾਦ ਮਸ਼ੀਨ ਉਖਾੜ ਕੇ ਲਏ ਗਏ। ਚੋਰਾਂ ਨੇ ਬੈਂਕ ਦੇ ਬਾਹਰ ਲਗੇ ਸੀਸੀਟੀਵੀ ਕੈਮਰਿਆਂ ਤੇ ਬਲੈਕ ਸਪਰੇਅ ਕਰ ਦਿੱਤੀ। ਪੁਲੀਸ ਨੇ ਬੈਂਕ , ਏਟੀਐੱਮ ਮਸ਼ੀਨ ਤੇ ਹੋਰ ਦੁਕਾਨਾਂ ਦੇ ਕੈਮਰੇ ਖੰਗਾਲੇ ਤਾਂ ਪਤਾ ਲਗਾ ਕਿ ਤਿੰਨ ਨੌਜਵਾਨ ਸਕਾਰਪਿਓ ਗੱੱਡੀ ਅਤੇ ਲੋਹੇ ਦੇ ਸੰਗਲਾਂ ਨਾਲ ਏਟੀਐੱਮ ਮਸ਼ੀਨ ਨੂੰ ਉਖਾੜ ਕੇ ਲੈ ਗਏ।