ਗੂਹਲਾ ਚੀਕਾ: ਬੀਤੀ ਰਾਤ ਚੀਕਾ ਸ਼ਹਿਰ ਦੀ ਪ੍ਰੋਫੈਸਰ ਕਲੋਨੀ ਵਿੱਚ ਬੰਦ ਪਏ ਇੱਕ ਮਕਾਨ ਵਿੱਚੋਂ ਲੱਖਾਂ ਰੁਪਏ ਅਤੇ ਗਹਿਣੇ ਚੋਰੀ ਕਰ ਲਏ ਗਏ ਹਨ । ਜਾਣਕਾਰੀ ਅਨੁਸਾਰ ਜਿਸ ਘਰ ਵਿੱਚ ਚੋਰੀ ਹੋਈ ਉਹ ਇੱਕ ਅਧਿਆਪਕਾ ਦਾ ਮਕਾਨ ਹੈ ਅਤੇ ਉਹ ਆਪਣੇ ਪਤੀ ਦੇ ਨਾਲ ਪੰਜਾਬ ਵਿੱਚ ਸਥਿਤ ਆਪਣੇ ਜੱਦੀ ਪਿੰਡ ਗਈ ਹੋਈ ਸੀ। ਮਹਿਲਾ ਦੇ ਪਤੀ ਗੋਲਡੀ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ ਦਸ – ਗਿਆਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਕਦੀ, ਗੋਲਡ ਦੇ ਨਾਲ-ਨਾਲ ਕੁੱਝ ਡਾਲਰ ਵੀ ਸਨ , ਜੋ ਕਿ ਚੋਰਾਂ ਨੇ ਚੁਰਾ ਲਏ ਹਨ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਸਨੇ ਹੀ ਉਨਾਂ ਦੇ ਮਕਾਨ ਵਿੱਚ ਚੋਰੀ ਕੀਤੀ ਹੈ ਪਰ ਉਸਦੀ ਪਛਾਣ ਨਹੀਂ ਹੋ ਸਕੀ। -ਪੱਤਰ ਪ੍ਰੇਰਕ