ਪੱਤਰ ਪ੍ਰੇਰਕ
ਰਤੀਆ, 3 ਜੁਲਾਈ
ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਨਜ਼ਰ ਆ ਰਹੇ ਇੱਕ ਚੋਰ ਨੂੰ ਸਥਾਨਕ ਦੁਕਾਨਦਾਰਾਂ ਵੱਲੋਂ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਗਿਆ ਹੈ। ਪੁਲੀਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੇ ਦੱਸਿਆ ਕਿ ਸਥਾਨਕ ਬੁਢਲਾਡਾ ਰੋਡ ’ਤੇ ਕਾਫ਼ੀ ਦਿਨ ਪਹਿਲਾਂ ਕੁੱਝ ਅਣਪਛਾਤੇ ਲੋਕਾਂ ਵੱਲੋਂ ਕੁੱਝ ਦੁਕਾਨਾਂ ਵਿੱਚ ਚੋਰੀ ਕਰ ਲਈ ਗਈ ਸੀ ਅਤੇ ਇੱਕ ਨੌਜਵਾਨ ਦੀ ਸੀਸੀਟੀਵੀ ਕੈਮਰੇ ਵਿੱਚ ਪਹਿਚਾਣ ਹੋ ਗਈ ਜਿਸ ਨੂੰ ਅੱਜ ਕੁੱਝ ਦੁਕਾਨਦਾਰਾਂ ਨੇ ਅਨਾਜ ਮੰਡੀ ਕੋਲ ਪਹਿਚਾਣ ਕੇ ਫੜ ਲਿਆ। ਨੌਜਵਾਨ ਨੇ ਚੋਰੀ ਦੀ ਗੱਲ ਕਬੂਲੀ ਹੈ ਅਤੇ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲੀਸ ਦੇ ਸਬ ਇੰਸਪੈਕਟਰ ਅਮਰ ਸਿੰਘ ਨੇ ਕਿਹਾ ਕਿ ਇੱਕ ਨੌਜਵਾਨ ਨੂੰ ਦੁਕਾਨਦਾਰਾਂ ਨੇ ਫੜ ਕੇ ਪੁਲੀਸ ਹਵਾਲੇ ਕੀਤਾ ਹੈ ਜਿਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।