ਪੱਤਰ ਪ੍ਰੇਰਕ
ਟੋਹਾਣਾ, 10 ਸਤੰਬਰ
ਪਿੰਡ ਜਾਂਡਲੀ ਖੁਦਰ ਦਾ ਛੁੱਟੀ ਆਇਆ ਭਾਰਤੀ ਫੌਜ ਦਾ ਜਵਾਨ ਸੁਭਾਸ਼ ਚੰਦਰ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਿਆ। ਉਸ ਦੇ ਛੋਟੇ ਭਰਾ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਭੁਨਾ ਪੁਲੀਸ ਨੇ ਗੁੰਮਸ਼ੁਦਗੀ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਪਰਿਵਾਰ ਮੁਤਾਬਕ ਫ਼ੌਜੀ ਜਵਾਨ ਸੁਭਾਸ਼ ਚੰਦਰ 20 ਜੁਲਾਈ ਨੂੰ ਛੁੱਟੀ ਆਇਆ ਸੀ। 3 ਸਤੰਬਰ ਨੂੰ ਉਹ ਘਰੋਂ ਬਾਹਰ ਗਿਆ ਸੀ ਤੇ ਘਰ ਵਾਪਸ ਨਹੀਂ ਆਇਆ। ਇਸ ’ਤੇ ਪਰਿਵਾਰ ਨੇ ਰਿਸ਼ਦੇਤਾਰਾਂ ਤੇ ਦੋਸਤਾਂ ਦੇ ਘਰਾਂ ਵਿੱਚ ਉਸ ਤਲਾਸ਼ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਫ਼ੌਜੀ ਜਵਾਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ੌਜੀ ਜਵਾਨ ਦੇ ਸਬੰਧਤ ਹੈੱਡਕੁਆਰਟਰ ’ਚ ਵੀ ਇਸ ਸਬੰਧੀ ਸੂਚਨਾ ਭੇਜ ਦਿੱਤੀ ਗਈ ਹੈ।