ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਜਨਵਰੀ
ਦੇਸ਼ ਦੇ ਕਿਸਾਨਾਂ ਦੇ ਲਈ ਜੈਵਿਕ ਖਾਦ ਬਣਾਉਣ ਵਾਲੇ ਸ਼ਾਹਬਾਦ ਦੇ ਪਿੰਡ ਡੰਗਾਲੀ ਦੇ ਸੀਕਰੀ ਫਾਰਮ ਹਾਊਸ ਵਿਚ ਹੁਣ ਦੇਸ਼ ਦੇ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਆਧੁਨਿਕ ਲੈਬ ਵਿਚ ਚੈੱਕ ਕੀਤੀ ਜਾਵੇਗੀ। ਇਸ ਆਧੁਨਿਕ ਲੈਬ ਨੂੰ ਜਪਾਨ ਦੀ ਆਧੁਨਿਕ ਮਸ਼ੀਨਾਂ ਨਾਲ ਲੈਸ ਕੀਤਾ ਜਾਵੇਗਾ। ਇਸ ਲੈਬ ਦੀ ਸਥਾਪਨਾ ਪ੍ਰਗਤੀਸ਼ੀਲ ਕਿਸਾਨ ਕਰਨ ਸੀਕਰੀ ਵਲੋਂ ਕੀਤੀ ਜਾ ਰਹੀ ਹੈ, ਇਸ ਲੈਬ ਵਿਚ ਹਰ ਮਹੀਨੇ ਮਿੱਟੀ ਦੇ 100 ਨਮੂਨਿਆਂ ਜਾਂਚ ਕੀਤੇ ਜਾਣਗੇ। ਅਹਿਮ ਪਹਿਲੂ ਇਹ ਹੈ ਕਿ ਸੀਕਰੀ ਫਾਰਮ ਹਾਊਸ ਨੇ ਸਾਲ 2023 ਤੱਕ 10 ਲੱਖ ਕਿਸਾਨਾਂ ਨੂੰ ਜੋੜਨ ਦਾ ਟੀਚਾ ਮਿਥਿਆ ਗਿਆ ਹੈ। ਇਨ੍ਹਾਂ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਜਾਂਚ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਲੈਬ ਛੇਤੀ ਹੀ ਕਿਸਾਨਾਂ ਨੂੰ ਸਮਰਪਿਤ ਹੋਵੇਗੀ।