ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ 19 ਸਤੰਬਰ
ਪਿੰਡ ਸੰਘੋਰ ਵਿਚ ਸਾਂਗਵਾਨ ਸਪੋਰਟਸ ਅਕੈਡਮੀ ਦੇ 55 ਵਾਲੀਬਾਲ ਖਿਡਾਰੀਆਂ ਨੂੰ ਸਮਾਜ ਸੇਵੀ ਸੰਦੀਪ ਗਰਗ ਵਲੋਂ ਟਰੈਕ ਸੂਟ ਵੰਡੇ ਗਏ। ਅਕੈਡਮੀ ਦੇ ਵਾਲੀਬਾਲ ਕੋਚ ਅਨਿਲ ਕੁਮਾਰ ਨੇ ਦੱਸਿਆ ਕਿ ਪਿੰਡ ਸੰਘੋਰ ਵਿਚ ਇਹ ਅਕੈਡਮੀ ਪਿਛਲੇ ਲੰਮੇ ਸਮੇਂ ਤੋਂ ਚਲ ਰਹੀ ਹੈ ਜਿਸ ਨੂੰ ਹਾਲ ਹੀ ਵਿਚ ਸਮਾਜ ਸੇਵੀ ਸੰਦੀਪ ਗਰਗ ਨੇ ਗੋਦ ਲਿਆ ਹੈ। ਇਸ ਮੌਕੇ ਮੁੱਖ ਮਹਿਮਾਨ ਸੰਦੀਪ ਗਰਗ ਨੇ ਕਿਹਾ ਕਿ ਅਕੈਡਮੀ ਵਿਚ ਖੇਡਣ ਵਾਲੇ ਬੱਚਿਆਂ ਦੀਆਂ ਜੋ ਲੋੜਾਂ ਹੋਣਗੀਆਂ ਉਹ ਪੂਰੀਆਂ ਕਰਨਗੇ। ਇਸ ਮੌਕੇ ਥਾਣਾ ਬਾਬੈਨ ਦੀ ਇੰਚਾਰਜ ਨੇ ਵੀ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਵਿਚ ਆਪਣੀ ਰੁਚੀ ਦਿਖਾ ਕੇ ਸੂਬੇ ,ਦੇਸ਼ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਕਰਨ ਲਈ ਪ੍ਰੇਰਿਆ। ਇਸ ਮੌਕੇ ਸੁਰਿੰਦਰ ਕੁਮਾਰ, ਸਤੀਸ਼, ਟੋਨੀ, ਸੰਜੀਵ ਮਲਿਕ ਆਦਿ ਤੋਂ ਇਲਾਵਾ ਕਈ ਖੇਡ ਪ੍ਰੇਮੀ ਮੌਜੂਦ ਸਨ।