ਪੱਤਰ ਪ੍ਰੇਰਕ
ਰਤੀਆ, 19 ਸਤੰਬਰ
ਇੱਥੇ ਅੱਜ ਵਿਧਾਇਕ ਲਛਮਣ ਨਾਪਾ ਦੀ ਪ੍ਰਧਾਨਗੀ ਹੇਠ ਸਥਾਨਕ ਪੀਡਬਲਿਊਡੀ ਰੈਸਟ ਹਾਊਸ ਵਿਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਵਿਧਾਇਕ ਨੇ ਗਊਆਂ ਵਿਚ ਫੈਲ ਰਹੀ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਸਖ਼ਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਤੀਆ ਵਿਧਾਨ ਸਭਾ ਖੇਤਰ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੈਕਸੀਨੇਸ਼ਨ ਕੀਤਾ ਜਾਵੇ। ਮੀਟਿੰਗ ਵਿਚ ਵਿਧਾਇਕ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਵਿੱਤੀ ਸਾਲ 2022-23 ਦੀ ਪਸ਼ੂ ਪਾਲਣ ਵਿਭਾਗ ਦੀਆਂ ਸਾਰੀਆਂ ਸਕੀਮਾਂ ਅਤੇ ਗਤੀਵਿਧੀਆਂ ਤੇ ਵਿਸਥਾਰ ਨਾਲ ਚਰਚਾ ਕੀਤੀ। ਮੀਟਿੰਗ ਵਿਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਉਪ ਨਿਦੇਸ਼ਕ ਡਾ. ਸੁਖਵਿੰਦਰ ਸਿੰਘ, ਉਪ ਮੰਡਲ ਅਧਿਕਾਰੀ ਡਾ. ਚੰਦਰਪਾਲ ਗੜਵਾਲ, ਡਾ. ਵਿਕਰਮ ਚੌਧਰੀ, ਡਾ. ਜਮਨ ਲਾਲ, ਡਾ. ਮਹਿੰਦਰ, ਡਾ. ਨੀਲਮ, ਡਾ. ਰਵਿੰਦਰ, ਡਾ. ਸੁਨੀਲ ਬਿਸ਼ਨੋਈ, ਡਾ. ਸੁਰੇਸ਼, ਡਾ. ਜਗਤਪਾਲ ਸੈਨੀ, ਡਾ. ਰਜਿੰਦਰ ਜਾਂਗੜਾ ਅਤੇ ਸ਼ਿਵ ਦਿਆਲ ਹਾਜ਼ਰ ਸਨ।