ਪੱਤਰ ਪ੍ਰੇਰਕ
ਰਤੀਆ, 9 ਅਕਤੂਬਰ
ਇਥੇ ਵਿਧਾਇਕ ਲਛਮਣ ਨਾਪਾ ਨੇ ਦੇਰ ਸ਼ਾਮ ਪਿੰਡ ਸਕੂਲ ਢਾਣੀ ਲਾਬਾ ਵਿੱਚ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਪਿੰਡ ਲਾਬਾ ਅਤੇ ਖੁੰਬਰ ਵਾਸੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਵਿਧਾਇਕ ਨੇ ਲੋਕਾਂ ਨੂੰ ਕਿਹਾ,‘‘ ਤੁਸੀ ਮੈਨੂੰ ਸਨਮਾਨ ਦਿੱਤਾ, ਉਸ ਦੇ ਲਈ ਦਿਲ ਦੀਆਂ ਗਹਿਰੀਆਂ ਤੋਂ ਧੰਨਵਾਦ ਕਰਦਾ ਹਾਂ।’’ ਇਸ ਮੌਕੇ ਲਾਲ ਚੰਦ ਸਾਬਕਾ ਸਰਪੰਚ, ਲਖਵਿੰਦਰ ਸਿੰਘ ਸਮਾਗ, ਬਲਵਿੰਦਰ ਸਿੰਘ, ਮੰਡਲ ਪ੍ਰਧਾਨ ਨਿਰਮਲ ਸਿੰਘ, ਧਰਮਾ ਸਾਬਕਾ ਸਰਪੰਚ, ਬਿੱਟੂ ਪਹਿਲਵਾਨ, ਹਰਚਰਨ ਸਿੰਘ, ਨਗਰਪਾਲਿਕਾ ਉਪ ਪ੍ਰਧਾਨ ਜੋਗਿੰਦਰ ਨੰਦਾ, ਵਕੀਲ ਨਥਵਾਨ, ਦੀਪੂ ਪਹਿਲਵਾਨ, ਰਾਧੇ ਸ਼ਾਮ, ਸੂਰਤ ਪਾਲ, ਸੁਨੀਲ, ਹਰੀ ਸਿੰਘ, ਰਾਜ ਮਹਿਤਾ, ਸਤਗੁਰ ਸਿੰਘ, ਰਮੇਸ਼ ਕੁਮਾਰ, ਬਾਬੂ ਰਾਮ ਕੁੜਾਵਲਾ ਹਾਜ਼ਰ ਸਨ।