ਪ੍ਰਭੂ ਦਿਆਲ
ਸਿਰਸਾ, 11 ਜੁਲਾਈ
ਰਾਜਸਥਾਨ ਤੋਂ ਟਿੱਡੀ ਦਲ ਸਿਰਸਾ ਦੇ ਪਿੰਡਾਂ ਵਿੱਚ ਅੱਜ ਦੁਪਹਿਰ ਬਾਅਦ ਪੁੱਜ ਗਿਆ ਹੈ। ਕਿਸਾਨ ਆਪਣੇ ਖੇਤਾਂ ’ਚੋਂ ਟਿੱਡੀ ਦਲ ਨੂੰ ਉੱਡਾ ਰਹੇ ਹਨ। ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਡਾਇਰੈਕਟਰ ਡਾ. ਬਾਬੂ ਲਾਲ ਨੇ ਦੱਸਿਆ ਹੈ ਕਿ ਖੇਤੀ ਵਿਭਾਗ ਦੇ ਅਧਿਕਾਰੀ ਟਿੱਡੀ ਦਲ ਨਾਲ ਨਜਿੱਠਣ ਲਈ ਮੌਕੇ ’ਤੇ ਪੁੱਜ ਗਏ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਟਿੱਡੀ ਦਲ ਕਈ ਪਿੰਡਾਂ ਦੇ ਖੇਤਾਂ ਵਿੱਚ ਹੈ ਅਤੇ ਇਹ ਰਾਤ ਨੂੰ ਕਿੱਥੇ ਬੈਠਦਾ ਹੈ, ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।