ਪੱਤਰ ਪ੍ਰੇਰਕ
ਡੱਬਵਾਲੀ, 22 ਮਈ
ਜੋਧਪੁਰ-ਜੰਮੂ ਤਵੀ ਐਕਸਪ੍ਰੈਸ ਦਾ ਡੱਬਵਾਲੀ ਰੇਲਵੇ ਸਟੇਸ਼ਨ ’ਤੇ ਅੱਜ ਠਹਿਰਾਅ ਸ਼ੁਰੂ ਹੋ ਗਿਆ। ਰੇਲਗੱਡੀ ਦੇ ਡੱਬਵਾਲੀ ਠਹਿਰਾਅ ਸਮੇਂ ਸਿਰਸਾ ਲੋਕ ਸਭਾ ਦੇ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਹਰੀ ਝੰਡੀ ਵਿਖਾ ਕਰ ਰਵਾਨਾ ਕੀਤਾ। ਇਹ ਰੇਲਗੱਡੀ ਰੋਜ਼ਾਨਾ ਜੋਧਪੁਰ ਤੋਂ ਜੰਮੂ ਤਵੀ ਜਾਂਦੇ ਸਮੇਂ ਡੱਬਵਾਲੀ ’ਚ ਸ਼ਾਮ 5.05 ਵਜੇ ਪੁੱਜ ਕੇ 5.07 ਵਜੇ ਰਵਾਨਾ ਹੋਵੇਗੀ। ਜਦਕਿ ਜੰਮੂ ਤਵੀ ਤੋਂ ਜੋਧਪੁਰ ਜਾਂਦੇ ਸਮੇਂ ਇੱਥੇ ਸਵੇਰੇ 10.16 ਵਜੇ ਪੁੱਜ ਕੇ 10.18 ਵਜੇ ਰਵਾਨਾ ਹੋਵੇਗੀ।