ਟੋਹਾਣਾ: ਜ਼ਿਲ੍ਹਾ ਫਤਿਹਾਬਾਦ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਜਗਦੀਸ਼ ਸ਼ਰਮਾ ਨੇ ਅਹੁਦਾ ਸੰਭਾਲਦਿਆਂ ਹੀ ਜ਼ਿਲ੍ਹੇ ਦੇ ਸਿਹਤ ਵਿਭਾਗ ਨੂੰ ਲਿੰਗ ਅਨੁਪਾਤ ਵਿੱਚ ਸੁਧਾਰ ਵਾਸਤੇ ਮੁਹਿੰਮ ਤੇਜ਼ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਬੇਟੀ ਪੈਦਾ ਹੋਣ ’ਤੇ ਸਿਹਤ ਵਿਭਾਗ ਪਰਿਵਾਰ ਨੂੰ ਉਸ ਦੇ ਜਨਮ ਮੌਕੇ 1100 ਰੁਪਏ ਸ਼ਗਨ, ਮਠਿਆਈ ਦਾ ਡੱਬਾ ਤੇ ਵਧਾਈ ਪੱਤਰ ਵੀ ਭੇਜੇਗਾ। ਸਿਹਤ ਵਿਭਾਗ ਲਿੰਗ ਅਨੁਪਾਤ ਦੀ ਬਰਾਬਰੀ ਲਈ ਲਿੰਗ ਜਾਂਚ ਦੀ ਸ਼ਿਕਾਇਤ ’ਤੇ ਭਵਿੱਖ ਵਿੱਚ ਸਖ਼ਤ ਕਾਰਵਾਈ ਕਰੇਗਾ। -ਪੱਤਰ ਪ੍ਰੇਰਕ