ਅੰਬਾਲਾ: ਇੱਥੇ ਅੱਜ ਸਵੇਰੇ ਅੰਬਾਲਾ ਸ਼ਹਿਰ ਦੀ ਜੜੌਤ ਰੋਡ ’ਤੇ ਸਥਿਤ ਇੱਕ ਗੁਦਾਮ ਵਿੱਚ ਰੱਖੇ ਸਿਲੰਡਰਾਂ ਨੂੰ ਸ਼ੱਕੀ ਹਾਲਤ ਵਿੱਚ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਗ ਕਾਰਨ ਇੱਕ ਟਰੱਕ ਵੀ ਬੁਰੀ ਤਰ੍ਹਾਂ ਸੜ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਦੀ ਚਿੰਗਾਰੀ ਨਾਲ ਅੱਗ ਭੜਕ ਗਈ ਅਤੇ ਗੁਦਾਮ ਵਿੱਚ ਪਏ ਸਿਲੰਡਰ ਫਟ ਗਏ ਜਿਸ ਕਾਰਨ ਅੱਗ ਲੱਗ ਗਈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। -ਨਿੱਜੀ ਪੱਤਰ ਪ੍ਰੇਰਕ