ਅੰਬਾਲਾ: ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਖ਼ੁਦਕੁਸ਼ੀ ਵਰਗਾ ਕਦਮ ਚੁੱਕਣ ਵਾਲੇ ਪਰਿਵਾਰ ਦੇ ਮੁਖੀ ਦੀ ਮੌਤ ਹੋ ਚੁੱਕੀ ਹੈ ਤੇ ਪੀਜੀਆਈ ਵਿਚ ਮਾਂ-ਬੇਟੇ ਦੇ ਸਾਹ ਆਕਸੀਜਨ ਸਹਾਰੇ ਚੱਲ ਰਹੇ ਹਨ। ਸ਼ਹਿਰ ਦੇ ਨਯਾ ਬਾਂਸ ਵਾਸੀ ਤੇਲ ਕਾਰੋਬਾਰੀ ਜਸਵਿੰਦਰ ਕੁਮਾਰ ਨੇ ਸ਼ੁੱਕਰਵਾਰ ਰਾਤ ਨੂੰ ਆਪਣੀ ਪਤਨੀ ਕੁਸਮ ਅਤੇ ਬੇਟੇ ਹਿਤੇਸ਼ ਸਮੇਤ ਆਲਆਊਟ ਪੀ ਲਈ ਸੀ। ਤਿੰਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ ਜਿੱਥੇ ਜਸਵਿੰਦਰ ਦੀ ਮੌਤ ਹੋ ਗਈ ਸੀ ਅਤੇ ਮਾਂ-ਬੇਟੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਨੇ ਘਟਨਾ ਸਥਾਨ ਤੋਂ ਆਲਆਊਟ ਦੀਆਂ ਦੋ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਜਾਂਚ ਅਧਿਕਾਰੀ ਨਵਤੇਜ ਸਿੰਘ ਅਨੁਸਾਰ ਖ਼ੁਦਕੁਸ਼ੀ ਨੋਟ ਵਿਚ ਕਿਸੇ ਦੇ ਨਾਂ ਦਾ ਜ਼ਿਕਰ ਨਹੀਂ ਹੈ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ