ਕਾਲਾਂਵਾਲੀ: ਪਿੰਡ ਫੱਗੂ ਵਿੱਚ ਵਾਟਰ ਵਰਕਸ ਕੋਲ ਕਮਾਲ ਰੋਡ ’ਤੇ ਸਥਿਤ ਮੰਮੜ ਖੇੜਾ ਰਜਵਾਹੇ ਦੇ ਪੁਲ ਦੀ ਇੱਕ ਪਾਸੇ ਦੀ ਟੁੱਟੀ ਕੰਧ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਲਾਂ ਪੁਰਾਣੇ ਇਸ ਰਜਵਾਹੇ ’ਤੇ ਬਣੇ ਪੁਲ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਸ ਪੁਲ ਦੀ ਚੌੜਾਈ ਘੱਟ ਹੋਣ ਕਾਰਨ ਆਉਣ-ਜਾਣ ਵਿੱਚ ਅੜਿੱਕਾ ਪੈਂਦਾ ਹੈ। ਇਲਾਕਾ ਨਿਵਾਸੀਆਂ ਦੀ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੁੱਲ ਉੱਤੇ ਦੁਬਾਰਾ ਮਜਬੂਤ ਕੰਧ ਬਣਾਈ ਜਾਵੇ, ਤਾਂਕਿ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਿਰੇ ਤੋਂ ਪੁਲ ਦੀ ਕੰਧ ਬਣਵਾਉਣ ਲਈ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ