ਪੱਤਰ ਪ੍ਰੇਰਕ
ਜੀਂਦ, 14 ਜੂਨ
ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਵਫ਼ਦ ਨੇ ਐਸਡੀਐਮ ਰਾਹੀਂ ਮੁੱਖ ਮੰਤਰੀ ਮਨੋਹਰ ਲਾਲ ਨੂੰ ਮੰਗ ਪੱਤਰ ਭੇਜਿਆ ਹੈ। ਇਸ ਵਿੱਚ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਦੁਕਾਨਦਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪੈਕੇਜ ਦੀ ਮੰਗ ਕੀਤੀ ਹੈ। ਵਫ਼ਦ ਨੇ ਮਹਾਵੀਰ ਕੰਪਿਊਟਰ ਦੀ ਅਗਵਾਈ ’ਚ ਮਿਨੀ-ਸਕੱਤਰੇਤ ਵਿੱਚ ਪੁੱਜ ਕੇ ਐਸਡੀਐਮ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜ ਕੁਮਾਰ ਗੋਇਲ, ਸਾਂਵਰ ਗਰਗ, ਰਾਧੇ ਸਿਆਮ ਬਿੰਦਲ, ਇਸ਼ਵਰ ਗੋਇਲ, ਇਸ਼ਵਰ ਬਾਂਸਲ, ਮੁਨੀਸ਼ ਗਰਗ, ਰਾਕੇਸ਼ ਸਿੰਗਲ, ਰਾਜ ਕੁਮਾਰ ਬਾਂਸਲ, ਡੀ.ਪੀ.ਗਰਗ, ਸੁਸ਼ੀਲ ਜੈਨ ਅਤੇ ਸੁਨੀਲ ਜਿੰਦਲ ਆਦਿ ਹਾਜਰ ਸਨ। ਮਹਾਂਵੀਰ ਕੰਪਿਊਟਰ ਨੇ ਕਿਹਾ ਕਿ ਤਾਲਾਬੰਦੀ ਦੇ ਦੌਰਾਨ ਵਪਾਰੀਆਂ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਸੂਬੇ ਦਾ ਵਪਾਰੀ ਮਾਨਸਿਕ ਤਣਾਅ ਵਿੱਚ ਹੈ।