ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਦਸੰਬਰ
ਇਥੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਤਹਿਤ ਚਲ ਰਹੇ ਸੂਬੇ ਦੇ ਸਾਰੇ ਬਾਲ ਦੇਖ ਰੇਖ ਸੰਸਥਾਨਾਂ ਦੇ ਬੇਸਹਾਰਾ ਬੱਚਿਆਂ ਦੀਆਂ ਹਸਤਕਲਾ ਦੀ ਪ੍ਰਦਰਸ਼ਨੀ ਲਾਈ ਗਈ ਹੈ, ਜਿਸ ਵਿੱਚ ਇਨ੍ਹਾਂ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਵੇਚਣ ਲਈ ਸਟਾਲ ਲਾਇਆ ਗਿਆ ਹੈ। ਮਹਿਲਾ ਤੇ ਬਾਲ ਵਿਕਾਸ ਵਿਭਾਗ ਤੋਂ ਆਈ ਟਰੇਨਿੰਗ ਮੈਨੇਜਰ ਸ਼ੈਫੀ ਪਰੂਥੀ ਨੇ ਦੱਸਿਆ ਕਿ ਵਿਭਾਗ ਦੀ ਨਿਰਦੇਸ਼ਕਾ ਹੇਮਾ ਸ਼ਰਮਾ ਤੇ ਸੰਯੁਕਤ ਨਿਰਦੇਸ਼ਕ ਰਾਜ ਬਾਲਾ ਕਟਰੀਆ ਦੇ ਨਿਰਦੇਸ਼ਨ ਵਿੱਚ ਪਹਿਲੀ ਵਾਰ ਗੀਤਾ ਜੈਅੰਤੀ ਮਹਾਉਤਸਵ ਵਿੱਚ ਬੱਚਿਆਂ ਦੀ ਹਸਤਕਲਾ ਦੀ ਪ੍ਰਦਰਸ਼ਨੀ ਲਾਈ ਹੈ। ਪ੍ਰਦਰਸ਼ਨੀ ਵਿੱਚ ਹਸਤਕਲਾ ਦੀ ਵਿਕਰੀ ਦੀ ਰਕਮ ਬੱਚਿਆਂ ਦੇ ਵਿਕਾਸ ’ਤੇ ਖਰਚ ਕੀਤੀ ਜਾਏਗੀ। ਉਨ੍ਹਾਂ ਵਲੋਂ ਤਿਆਰ ਕੀਤੀਆਂ ਕਲਾ ਰਾਹੀਂ ਕਈ ਮੁਕਾਬਲੇ ਕਰਵਾਏ ਜਾਂਦੇ ਹਨ।