ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਦਸੰਬਰ
ਸੋਮਵਾਰ ਦੇਰ ਰਾਤ ਛਾਉਣੀ ਦੀ ਜਗਾਧਰੀ ਰੋਡ ’ਤੇ ਭਾਰਤੀ ਪਬਲਿਕ ਸਕੂਲ ਦੇ ਸਾਹਮਣੇ ਸੈਨਾ ਖੇਤਰ ਦੀ ਦੀਵਾਰ ਨਾਲ ਸ਼ੱਕੀ ਹਾਲਤ ਵਿੱਚ ਰੁੱਖ ਨਾਲ ਲਟਕਦੀ 30-35 ਸਾਲ ਦੀ ਮਹਿਲਾ ਦੀ ਲਾਸ਼ ਮਿਲੀ। ਮ੍ਰਿਤਕਾ ਨੇ ਲਾਲ ਰੰਗ ਦਾ ਊਨੀ ਸੂਟ ਅਤੇ ਕਾਲੇ ਰੰਗ ਦਾ ਲੋਅਰ ਪਹਿਨਿਆ ਹੋਇਆ ਹੈ। ਸ਼ਨਾਖ਼ਤ ਲਈ ਲਾਸ਼ 72 ਘੰਟਿਆਂ ਲਈ ਹਸਪਤਾਲ ਵਿਚ ਰਖਵਾ ਦਿੱਤੀ ਗਈ ਹੈ। ਹੈੱਡ ਕਾਂਸਟੇਬਲ ਕੰਸ ਟੇਬਲ ਨੇ ਦੱਸਿਆ ਕਿ ਜੇ 72 ਘੰਟਿਆਂ ਵਿਚ ਮਹਿਲਾ ਦਾ ਕੋਈ ਸਕਾ-ਸਬੰਧੀ ਨਹੀਂ ਆਉਂਦਾ ਤਾਂ ਲਾਸ਼ ਦਾ ਪੋਸਟ ਮਾਰਟਮ ਕਰਵਾ ਦਿੱਤਾ ਜਾਵੇਗਾ ਅਤੇ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।