ਪੱਤਰ ਪ੍ਰੇਰਕ
ਟੋਹਾਣਾ, 29 ਦਸੰਬਰ
ਪਿੰਡ ਭੱਠੂ ਸਥਿਤ ਇੱਕ ਮਕਾਨ ਦੇ ਵਿਹੜੇ ਵਿਚ ਬਣੀ ਜ਼ਮੀਨਦੋਜ਼ ਅੱਠ ਫੁੱਟ ਡੂੰਘੀ ਟੈਂਕੀ ਵਿੱਚ ਔਰਤ ਤੇ ਦੋ ਬੱਚਿਆਂ ਦੀ ਭੇਤਭਰੀ ਹਾਲਤ ਵਿੱਚ ਡੁੱਬ ਕੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਜਨੀ (25), ਉਸ ਦੀ ਧੀ ਸ਼ਾਕਸੀ (5) ਅਤੇ ਪੁੱਤਰ ਚੇਤਨ (5) ਵਜੋਂ ਹੋਈ। ਇਸ ਮਾਮਲੇ ਦੀ ਜਾਂਚ ਭੱਠੂ ਕਲਾਂ ਥਾਣੇ ਮੁਖੀ ਰਾਜਪਾਲ ਕਰ ਰਹੇ ਹਨ। ਘਟਨਾ ਸਮੇਂ ਘਰ ਵਿਚ ਕੋਈ ਨਹੀਂ ਸੀ। ਪੁਲੀਸ ਮੁਤਾਬਿਕ ਦਿਨੇਸ਼ ਤੇ ਉਸ ਦਾ ਪਿਤਾ ਖੇਤਾਂ ਵਿੱਚ ਸਨ ਤੇ ਦਿਨੇਸ਼ ਦੀ ਮਾਂ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ। ਜਦੋਂ ਦਿਨੇਸ਼ ਦੀ ਮਾਂ ਘਰ ਪਰਤੀ ਤਾਂ ਅੰਦਰੋਂ ਦਰਵਾਜ਼ਾ ਬੰਦ ਸੀ। ਕਾਫ਼ੀ ਦੇਰ ਤਕ ਗੇਟ ਨਾਂਅ ਖੁੱਲ੍ਹਣ ’ਤੇ ਉਹ ਗੁਆਂਢੀਆਂ ਦੀ ਕੰਧ ਟੱਪ ਕੇ ਘਰ ’ਚ ਦਾਖ਼ਲ ਹੋਈ ਤੇ ਮੁੱਖ ਦਰਵਾਜ਼ਾ ਖੋਲ੍ਹਿਆ। ਉਸ ਨੇ ਜ਼ਮੀਨਦੋਜ਼ ਟੈਂਕੀ ਵਿਚ ਤਿੰਨ ਜੀਆਂ ਦੀਆਂ ਲਾਸ਼ ਦੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ।