ਟੋਹਾਣਾ (ਪੱਤਰ ਪ੍ਰੇਰਕ): ਸ਼ਹਿਰ ਦੇ ਜਵਾਰਹ ਚੌਕ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਮਜ਼ਦੂਰ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਟੀਮ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਉਸਦੇ ਆਧਾਰ ਕਾਰਡ ਮੁਤਾਬਕ ਭਿਵਾਨੀ ਵਿੱਚ ਰਹਿੰਦੇ ਉਸਦੇ ਪਰਿਵਾਰ ਨੂੰ ਸੁਚਨਾ ਦਿੱਤੀ ਹੈ। ਪੁਲੀਸ ਮੁਤਾਬਕ ਰੁਜ਼ਗਾਰ ਦੀ ਤਲਾਸ਼ ਵਿੱਚ ਦੋ ਮਹੀਨੇ ਪਹਿਲਾਂ ਆਏ ਭਿਵਾਨੀ ਦੇ ਨਵਾਂ ਬਾਜ਼ਾਰ ਵਾਸੀ ਨਰਿੰਦਰ ਕੁਮਾਰ ਨੇ ਜਵਾਹਰ ਚੌਕ ਵਿੱਚ ਚੌਬਾਰਾ ਕਿਰਾਏ ’ਤੇ ਲਿਆ ਸੀ। ਜਾਂਚ ਕਰਦੇ ਹੋਏ ਮੌਕੇ ’ਤੇ ਪੁਲੀਸ ਨੇ ਸ਼ਰਾਬ ਦੀ ਬੋਤਲ ਬਰਾਮਦ ਕੀਤੀ ਹੈ। ਮੌਤ ਦਾ ਮੁੱਖ ਕਾਰਨ ਬੇਰੁਜ਼ਗਾਰੀ ਸਮਝਿਆ ਜਾ ਰਿਹਾ ਹੈ।